Anil VIj

CM ਨਾਇਬ ਸਿੰਘ ਸੈਣੀ ਨੇ ਅਨਿਲ ਵਿਜ ਦੇ ਛੇਤੀ ਸਿਹਤਯਾਬ ਹੋਣ ਦੀ ਕੀਤੀ ਕਾਮਨਾ

ਹਰਿਆਣਾ, 28 ਫਰਵਰੀ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਦਾ ਹਾਲ-ਚਾਲ ਪੁੱਛਣ ਲਈ ਅੰਬਾਲਾ ਛਾਉਣੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।

ਦੂਜੇ ਪਾਸੇ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਦੇ ਵਸਨੀਕਾਂ ਨੂੰ ਵੱਡੀ ਖ਼ਬਰ ਦਿੰਦੇ ਹੋਏ ਕਿਹਾ ਕਿ ਅੰਬਾਲਾ ਛਾਉਣੀ ‘ਚ ਸੱਤ ਨਵੇਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਸੈਕਟਰ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਸ਼ਹਿਰ ਦੇ ਖੇਤਰ ਦਾ ਵਿਸਥਾਰ ਹੋਵੇਗਾ ਬਲਕਿ ਰਿਹਾਇਸ਼ੀ ਸਹੂਲਤਾਂ ‘ਚ ਵੀ ਕਾਫ਼ੀ ਸੁਧਾਰ ਹੋਵੇਗਾ, ਜਿਸ ਨਾਲ ਅੰਬਾਲਾ ਭਵਿੱਖ ਵਿੱਚ ਇੱਕ ਮਹਾਂਨਗਰ ਬਣ ਜਾਵੇਗਾ।

ਅੰਬਾਲਾ ਛਾਉਣੀ ਵਿੱਚ ਸੱਤ ਨਵੇਂ ਸੈਕਟਰ ਵਿਕਸਤ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਵਿਜ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਗਤੀ ਕਾਰਜ ਨੂੰ ਨਵੀਂ ਗਤੀ ਦੇ ਰਹੀ ਹੈ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।

Read More: ਹਰਿਆਣਾ ਸਰਕਾਰ ‘ਵਿਕਸਤ ਹਰਿਆਣਾ-ਵਿਕਸਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਹੀ ਹੈ: CM ਨਾਇਬ ਸੈਣੀ

ਵਿਦੇਸ਼

Scroll to Top