ਹਰਿਆਣਾ, 12 ਅਗਸਤ 2025: ਆਜ਼ਾਦੀ ਦਿਵਸ ਦੇ ਮੌਕੇ ‘ਤੇ 15 ਅਗਸਤ ਨੂੰ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅੰਬਾਲਾ ‘ਚ ਝੰਡਾ ਲਹਿਰਾਉਣਗੇ ਜਦੋਂ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰੋਹਤਕ ‘ਚ ਝੰਡਾ ਲਹਿਰਾਉਣਗੇ। ਬਿਜਲੀ ਮੰਤਰੀ ਅਨਿਲ ਵਿਜ ਅੰਬਾਲਾ ‘ਚ ਰਾਜਪਾਲ ਨਾਲ ਝੰਡਾ ਲਹਿਰਾਉਣ ਦੀ ਰਸਮ ‘ਚ ਸ਼ਾਮਲ ਹੋਣਗੇ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਦੁਆਰਾ ਜਾਰੀ ਪੱਤਰ ਮੁਤਾਬਕ ਸੂਬੇ ਭਰ ‘ਚ ਸਵੇਰੇ 9.00 ਵਜੇ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਪਾਣੀਪਤ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ ਜਦੋਂ ਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਕੁਮਾਰ ਮਿੱਢਾ ਸੋਨੀਪਤ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਥਾਨੇਸਰ/ਕੁਰੂਕਸ਼ੇਤਰ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ, ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਰੇਵਾੜੀ ‘ਚ ਅਤੇ ਸਕੂਲ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਕੈਥਲ ‘ਚ ਅਤੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਮਹਿੰਦਰਗੜ੍ਹ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਇਸੇ ਤਰ੍ਹਾਂ ਸਹਿਕਾਰਤਾ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਕਰਨਾਲ ‘ਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਗੁਰੂਗ੍ਰਾਮ ‘ਚ ਜਦੋਂ ਕਿ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਫਤਿਹਾਬਾਦ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤਯੋਦਯ ਮੰਤਰੀ ਕ੍ਰਿਸ਼ਨ ਕੁਮਾਰ ਹਿਸਾਰ ‘ਚ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਪੰਚਕੂਲਾ ਅਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੂਹ ‘ਚ ਝੰਡਾ ਲਹਿਰਾਉਣਗੇ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਰਾਜੇਸ਼ ਨਗਰ ਸਿਰਸਾ ਅਤੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਗੌਰਵ ਗੌਤਮ ਫਰੀਦਾਬਾਦ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਅੰਬਾਲਾ ਦੇ ਡਿਵੀਜ਼ਨਲ ਕਮਿਸ਼ਨਰ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ‘ਚ ਝੰਡਾ ਲਹਿਰਾਉਣਗੇ ਅਤੇ ਵਿਧਾਇਕ ਨਿਖਿਲ ਮਦਨ (ਸੋਨੀਪਤ) ਬਰਾੜਾ ‘ਚ ਝੰਡਾ ਲਹਿਰਾਉਣਗੇ। ਵਿਧਾਇਕ ਘਣਸ਼ਿਆਮ ਸਰਾਫ ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ‘ਚ ਝੰਡਾ ਲਹਿਰਾਉਣਗੇ, ਸੰਸਦ ਮੈਂਬਰ ਕਿਰਨ ਚੌਧਰੀ (ਰਾਜ ਸਭਾ) ਭਿਵਾਨੀ ‘ਚ ਉਪ ਮੰਡਲ ਅਧਿਕਾਰੀ (ਸਿਵਲ) ਤੋਸ਼ਾਮ ‘ਚ ਅਤੇ ਸਿਵਾਨੀ ‘ਚ ਵਿਧਾਇਕ ਕਪੂਰ ਸਿੰਘ ਮੁੱਖ ਮਹਿਮਾਨ ਹੋਣਗੇ। ਵਿਧਾਇਕ ਉਮੇਦ ਸਿੰਘ ਬਾਧਰਾ ‘ਚ ਅਤੇ ਸੰਸਦ ਮੈਂਬਰ ਧਰਮਬੀਰ ਸਿੰਘ ਚਰਖੀ ਦਾਦਰੀ ‘ਚ ਝੰਡਾ ਲਹਿਰਾਉਣਗੇ।
Read More: ਹਰਿਆਣਾ ਸਰਕਾਰ ਵੱਲੋਂ 1763 ਕਰੋੜ ਰੁਪਏ ਤੋਂ ਵੱਧ ਦੇ ਠੇਕਿਆਂ ਤੇ ਸਾਮਾਨ ਦੀ ਖਰੀਦ ਨੂੰ ਮਨਜੂਰੀ