Nayab Singh Saini

CM ਨਾਇਬ ਸਿੰਘ ਸੈਣੀ ਨੇ ਸਦਨ ‘ਚ ਭਰੋਸੇ ਦਾ ਮਤਾ ਕੀਤਾ ਪੇਸ਼, ਸਦਨ ਤੋਂ ਜੇਜੇਪੀ ਦੇ 4 ਵਿਧਾਇਕਾਂ ਨੇ ਕੀਤਾ ਵਾਕਆਊਟ

ਚੰਡੀਗੜ੍ਹ, 13 ਮਾਰਚ 2024: ਹਰਿਆਣਾ ਵਿੱਚ ਮੰਗਲਵਾਰ ਨੂੰ ਨਾਇਬ ਸਿੰਘ ਸੈਣੀ (Nayab Singh Saini) ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣੀ ਹੈ। ਹਰਿਆਣਾ ਸਰਕਾਰ ਅੱਜ ਵਿਧਾਨ ਸਭਾ ਦੇ ਇੱਕ ਦਿਨਾ ਇਜਲਾਸ ਵਿੱਚ ਆਪਣਾ ਬਹੁਮਤ ਸਾਬਤ ਕਰੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸਪੱਸ਼ਟ ਬਹੁਮਤ ਹੈ। ਸੀਐਮ ਨਾਇਬ ਸਿੰਘ ਸੈਣੀ ਨੇ ਰਾਜਪਾਲ ਨੂੰ 48 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ ਹੈ।ਸੀਐਮ ਨਾਇਬ ਸਿੰਘ ਸੈਣੀ ਨੇ ਸਦਨ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ।

ਇਸ ਦੌਰਾਨ ਸਦਨ ‘ਚ ਪਹੁੰਚੇ ਜੇਜੇਪੀ ਵਿਧਾਇਕ ਬਾਹਰ ਚਲੇ ਗਏ ਹਨ। ਭਰੋਸੇ ਦੀ ਵੋਟਿੰਗ ਤੋਂ ਪਹਿਲਾਂ ਜੇਜੇਪੀ ਵਿਧਾਇਕ ਜੋਗੀਰਾਮ ਸਿਹਾਗ, ਦੇਵੇਂਦਰ ਬਬਲੀ, ਰਾਮਕੁਮਾਰ ਗੌਤਮ, ਰਾਮਨਿਵਾਸ ਸੂਰਜਖੇੜਾ, ਈਸ਼ਵਰ ਸਿੰਘ ਵੀ ਬਾਹਰ ਚਲੇ ਗਏ। ਆਜ਼ਾਦ ਵਿਧਾਇਕ ਬਲਰਾਜ ਕੁੰਡੂ ਸਦਨ ਤੋਂ ਵਾਕਆਊਟ ਕਰ ਗਏ।

ਚਰਚਾ ਦੌਰਾਨ ਕਾਂਗਰਸੀ ਵਿਧਾਇਕ ਰਘੁਬੀਰ ਕਾਦਿਆਨ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 11 ਮਾਰਚ ਨੂੰ ਹਰਿਆਣਾ ਆਉਂਦੇ ਹਨ ਤਾਂ ਉਨ੍ਹਾਂ ਵੱਲੋਂ ਸਾਬਕਾ ਸੀਐਮ ਮਨੋਹਰ ਲਾਲ ਦੀ ਤਾਰੀਫ਼ ਕੀਤੀ ਜਾਂਦੀ ਹੈ। ਇਹ ਘਟਨਾ ਅਗਲੇ ਦਿਨ ਵਾਪਰਦੀ ਹੈ, ਇਸ ਦਾ ਅਸਰ ਆਮ ਜਨਤਾ ‘ਤੇ ਵੀ ਪੈਂਦਾ ਹੈ। ਸੱਤਾ ਵਿਰੋਧੀ ਵੋਟ ਬੈਂਕ ਵਿੱਚ ਆਉਂਦਾ ਹੈ ਜੋ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਸੀ। ਮਨੋਹਰ ਲਾਲ ਨਾਲ ਸਾਡੀ ਹਮਦਰਦੀ ਹੈ, ਉਨ੍ਹਾਂ ਕਿਹਾ ਕਿ ਮਨੋਹਰ ਲਾਲ ਨੂੰ ਐਵੇਂ ਨਹੀਂ ਕੱਢਣਾ ਚਾਹੀਦਾ ਸੀ, ਇਸ ਤਰ੍ਹਾਂ ਤਾਂ ਦ੍ਰੋਪਦੀ ਦਾ ਵੀ ਚੀਰ-ਹਰਨ ਨਹੀਂ ਹੋਇਆ ਸੀ |

 

Scroll to Top