The Sabarmati Report

CM ਨਾਇਬ ਸਿੰਘ ਸੈਣੀ ਵੱਲੋਂ ਫਿਲਮ ‘ਦਿ ਸਾਬਰਮਤੀ ਰਿਪੋਰਟ’ ਹਰਿਆਣਾ ‘ਚ ਟੈਕਸ ਫ੍ਰੀ ਕਰਨ ਦਾ ਐਲਾਨ

ਚੰਡੀਗੜ੍ਹ 20 ਨਵੰਬਰ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਬੀਤੀ ਸ਼ਾਮ ਚੰਡੀਗੜ੍ਹ ਆਈਟੀ ਪਾਰਕ ਸਥਿਤ ਡੀਟੀ ਮਾਲ ਵਿਖੇ ਰਾਜ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਫਿਲਮ ‘ਦਿ ਸਾਬਰਮਤੀ ਰਿਪੋਰਟ’ (The Sabarmati Report) ਦੇਖੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਿਲਮ ‘ਦਿ ਸਾਬਰਮਤੀ ਰਿਪੋਰਟ’ ਨੂੰ ਹਰਿਆਣਾ ‘ਚ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਫਿਲਮ (The Sabarmati Report) 27 ਫਰਵਰੀ 2002 ਨੂੰ ਗੋਧਰਾ (ਗੁਜਰਾਤ) ‘ਚ ਵਾਪਰੀ ਸਾਬਰਮਤੀ ਐਕਸਪ੍ਰੈਸ ਰੇਲ ਕਾਂਡ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇਸ ‘ਚ ਘਟਨਾ ਦੀ ਅਹਿਮ ਸੱਚਾਈ ਨੂੰ ਦਰਸਾਇਆ ਹੈ। ਫਿਲਮ ਨਿਰਮਾਤਾ ਨੇ ਇਸ ਮੁੱਦੇ ਨੂੰ ਬਹੁਤ ਸੰਵੇਦਨਸ਼ੀਲਤਾ ਅਤੇ ਮਾਣ ਨਾਲ ਨਜਿੱਠਿਆ ਹੈ ਅਤੇ ਫਿਲਮ ਸਾਨੂੰ ਆਤਮ-ਪੜਚੋਲ ਕਰਨ ਲਈ ਪ੍ਰੇਰਿਤ ਕਰਦੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਇਸ ਫਿਲਮ ਰਾਹੀਂ 59 ਬੇਕਸੂਰ ਪੀੜਤਾਂ ਨੂੰ ਵੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਿਆ ਹੈ। ਇਹ ਫਿਲਮ ਉਨ੍ਹਾਂ 59 ਨਿਰਦੋਸ਼ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਸੱਚੀ ਸ਼ਰਧਾਂਜਲੀ ਹੈ। ਫਿਲਮ ਦੇ ਨਿਰਮਾਤਾ ਨੇ ਇਸ ਘਟਨਾ ਦੀ ਸੱਚਾਈ ਨੂੰ ਫਿਲਮ ਰਾਹੀਂ ਦੇਸ਼ ਦੇ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਪੂਰਾ ਦੇਸ਼ ਅਣਜਾਣ ਸੀ।

 

Scroll to Top