Pataudi

CM ਨਾਇਬ ਸਿੰਘ ਨੇ ਪਟੌਦੀ ਵਿਧਾਨ ਸਭਾ ਹਲਕੇ ‘ਚ 184 ਕਰੋੜ ਰੁਪਏ ਦੇ 87 ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ

ਚੰਡੀਗੜ੍ਹ, 10 ਅਗਸਤ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂਗ੍ਰਾਮ ਜ਼ਿਲ੍ਹੇ ਦੇ ਪਟੌਦੀ (Pataudi) ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ 184 ਕਰੋੜ ਰੁਪਏ ਦੀ ਲਾਗਤ ਵਾਲੇ 87 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈ |

ਇਸ ਤੋਂ ਇਲਾਵਾ ਪਟੌਦੀ ਜਨ ਸਭਾ ਵਿੱਚ ਲੜੀਵਾਰ ਐਲਾਨ ਕਰਦੇ ਹੋਏ ਹਲਕੇ ਦੇ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਜ਼ਮੀਨ ਉਪਲਬੱਧ ਹੋਣ ‘ਤੇ ਗੁਰੂਗ੍ਰਾਮ ਦੇ ਪਿੰਡ ਤਾਜਪੁਰ ਨਗਰ ਵਿੱਚ ਵੈਟਰਨਰੀ ਪੌਲੀਕਲੀਨਿਕ ਅਤੇ ਪਸ਼ੂ ਟਰਾਮਾ ਸੈਂਟਰ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ‘ਤੇ ਲਗਭਗ 1 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਮਾਜਰੀ ਵਿੱਚ 3.50 ਕਰੋੜ ਰੁਪਏ ਦੀ ਲਾਗਤ ਨਾਲ ਪੋਲੀਟੈਕਨਿਕ ਕਾਲਜ ਖੋਲ੍ਹਣ, ਪਟੌਦੀ-ਫਾਰੂਖਨਗਰ ਜ਼ੋਨ ਨੂੰ ਲੋ ਪੋਟੈਂਸ਼ੀਅਲ ਜ਼ੋਨ ਤੋਂ ਮੀਡੀਅਮ ਪੋਟੈਂਸ਼ੀਅਲ ਜ਼ੋਨ ਐਲਾਨਣ ਅਤੇ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਦੇ ਸੁਧਾਰ ਲਈ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਇਲਾਕੇ ‘ਚ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਨੇ ਪਿੰਡ ਸਿਵਾੜੀ, ਪਿੰਡ ਜਸਾਤ ਅਤੇ ਦੌਲਤਾਬਾਦ ‘ਚ 20.50 ਕਰੋੜ ਰੁਪਏ ਦੀ ਲਾਗਤ ਨਾਲ 33-33 ਕੇਵੀ ਬਿਜਲੀ ਘਰ ਬਣਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਮਾਨੇਸਰ ‘ਚ ਨਗਰ ਨਿਗਮ ਦੀ ਨਵੀਂ ਇਮਾਰਤ ਬਣਾਉਣ ਦਾ ਵੀ ਐਲਾਨ ਕੀਤਾ ਗਿਆ।

ਇਸ ‘ਤੇ ਲਗਭਗ 76 ਕਰੋੜ ਰੁਪਏ ਦੀ ਲਾਗਤ ਆਵੇਗੀ। ਹੋਡਲ-ਨੂਹ, ਪਟੌਦੀ-ਪਟੋਦਾ (Pataudi) ਸੜਕ ਨੂੰ NH ਦਾ ਦਰਜਾ ਦੇਣ ਲਈ NHAI, ਭਾਰਤ ਸਰਕਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰੈਲੀ ਦੇ ਕੋਆਰਡੀਨੇਟਰ ਅਤੇ ਸਥਾਨਕ ਵਿਧਾਇਕ ਸਤਿਆਪ੍ਰਕਾਸ਼ ਜਾਰਵਤਾ ਵੱਲੋਂ ਦਿੱਤੇ ਮੰਗ ਪੱਤਰ ‘ਚ ਸ਼ਾਮਲ ਸਾਰੀਆਂ ਮੰਗਾਂ ਸੰਭਾਵਨਾਵਾਂ ਦੀ ਜਾਂਚ ਕਰਵਾ ਕੇ ਪੂਰੀਆਂ ਕੀਤੀਆਂ ਜਾਣਗੀਆਂ।

Scroll to Top