ਚੰਡੀਗੜ, 6 ਅਗਸਤ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਝੱਜਰ-ਬਹਾਦੁਰਗੜ ਰੋਡ (SH-22) (Jhajjar-Bahadurgarh road) ਦੇ ਸੁਧਾਰ ਲਈ 20.20 ਕਰੋੜ ਰੁਪਏ ਦੀ ਪ੍ਰਸ਼ਾਸਕੀ ਮਨਜੂਰੀ ਦਿੱਤੀ ਹੈ। ਇਹ ਪ੍ਰੋਜੈਕਟ ਝੱਜਰ ਜ਼ਿਲ੍ਹੇ ‘ਚ 28.800 ਕਿਲੋਮੀਟਰ ਤੱਕ ਦੇ ਹਿੱਸੇ ਨੂੰ ਕਵਰ ਕਰੇਗਾ।
ਸਰਕਾਰ ਮੁਤਾਬਕ ਝੱਜਰ ਤੋਂ ਦਿੱਲੀ ਨੂੰ ਜੋੜਨ ਵਾਲੇ ਇਸ ਅਹਿਮ ਮਾਰਗ ‘ਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 15 ਮਾਰਚ, 2024 ਨੂੰ NCRPB ਲੋਨ ਯੋਜਨਾ ਦੇ ਤਹਿਤ 98.51 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਸੀ। ਇਸ ਮਨਜ਼ੂਰੀ ‘ਤੇ ਆਉਣ ਵਾਲੀ SFC ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ।




