Rohtak

Haryana News: CM ਨਾਇਬ ਸਿੰਘ ਵੱਲੋਂ ਰੋਹਤਕ ਜ਼ਿਲ੍ਹੇ ‘ਚ 62.48 ਕਰੋੜ ਰੁਪਏ ਦੇ ਚਾਰ ਪ੍ਰਮੁੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ

ਚੰਡੀਗੜ੍ਹ, 20 ਜੂਨ2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਗ੍ਰਾਮੀਣ ਸੰਵਰਧਨ ਪ੍ਰੋਗਰਾਮ ਤਹਿਤ ਰੋਹਤਕ (Rohtak) ਜ਼ਿਲ੍ਹੇ ਲਈ 62.48 ਕਰੋੜ ਰੁਪਏ ਦੇ ਚਾਰ ਪ੍ਰਮੁੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ | ਹਰਿਆਣਾ ਸਰਕਾਰ ਦੇ ਮੁਤਾਬਕ ਇਨ੍ਹਾਂ ਪ੍ਰੋਜੈਕਟਾਂ ‘ਚ ਲਗਭਗ 2.13 ਕਰੋੜ ਰੁਪਏ ਦੀ ਲਾਗਤ ਨਾਲ ਜੇਐਲਐਨ ਨਹਿਰ ਤੋਂ ਪਾਈਪਲਾਈਨ ਵਿਛਾਉਣਾ ਸ਼ਾਮਲ ਹੈ | ਇਸਦੇ ਨਾਲ ਹੀ 6.33 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਮਦੀਨਾ ਗਿਧਰਾਣ-2 ਵਿਚ ਨਹਿਰ ਅਧਾਰਿਤ ਜਲਘਰ ਉਪਲਬੱਧ ਕਰਵਾਉਣਾ, 14.24 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਹੁ ਅਕਬਰਪੁਰ ਵਿਚ ਜਲਘਰਾਂ ਦਾ ਮੁੜ ਵਿਸਥਾਰ ਕਰਨਾ ਅਤੇ ਪਾਈਪਲਾਈਨ ਵਿਛਾਉਣਾ ਸ਼ਾਮਲ ਹੈ |

ਇਸਦੇ ਨਾਲ ਹੀ 13 ਮੌਜੂਦਾ ਜਲਘਰਾਂ (Rohtak) ਦੇ ਲਈ ਪੰਪਿੰਗ ਰਾਹੀਂ ਜੇਐਲਐਨ ਨਹਿਰ ਤੋਂ ਪਾਣੀ ਦੀ ਵਿਵਸਥਾ ਕਰਨਾ ਸ਼ਾਮਲ ਹੈ। ਇਹਨਾਂ ਨਾਲ 12 ਪਿੰਡਾਂ ‘ਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ | ਇਸ ਪ੍ਰੋਜੈਕਟ ਵਿਚ ਲਗਭਗ 39.78 ਕਰੋੜ ਰੁਪਏ ਦੀ ਲਾਗਤ ਤੋਂ ਪਾਣੀ ਦੇ ਪੰਪਿੰਗ ਸਟੇਸ਼ਨ ਦਾ ਨਿਰਮਾਣ ਅਤੇ ਡੀਆਈ ਪਾਈਪਲਾਈਨ ਵਿਛਾਉਣਾ ਸ਼ਾਮਲ ਹੈ |

Scroll to Top