Rural Development Projects

Haryana: CM ਨਾਇਬ ਸਿੰਘ ਵੱਲੋਂ ਜੀਂਦ, ਹਿਸਾਰ, ਕੈਥਲ ਤੇ ਸਿਰਸਾ ਜ਼ਿਲ੍ਹਿਆਂ ‘ਚ ਪੇਂਡੂ ਵਿਕਾਸ ਪ੍ਰਾਜੈਕਟਾਂ ਲਈ 126 ਕਰੋੜ ਰੁਪਏ ਮਨਜ਼ੂਰ

ਚੰਡੀਗੜ੍ਹ, 22 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਪੇਂਡੂ ਵਿਕਾਸ ਪ੍ਰੋਗਰਾਮ ਦੇ ਤਹਿਤ 126 ਕਰੋੜ ਰੁਪਏ ਦੇ 22 ਵੱਡੇ ਪ੍ਰੋਜੈਕਟਾਂ (Rural Development Projects) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ਤਹਿਤ ਹਿਸਾਰ, ਜੀਂਦ, ਕੈਥਲ ਅਤੇ ਸਿਰਸਾ ਜ਼ਿਲ੍ਹਿਆਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।

ਹਰਿਆਣਾ ਸਰਕਾਰ ਮੁਤਾਬਕ ਜਲ ਸਪਲਾਈ ਯੋਜਨਾ ਤਹਿਤ ਹਿਸਾਰ ਦੇ ਪਿੰਡ ਸਿਸਾਯ ‘ਚ ਬਾਲਸਮੰਦ ਬ੍ਰਾਂਚ ਤੋਂ 14.25 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 3.90 ਕਰੋੜ ਰੁਪਏ ਅਤੇ 1.50 ਕਰੋੜ ਰੁਪਏ ਦੀ ਲਾਗਤ ਨਾਲ ਨਾਰਨੌਂਦ ਅਤੇ ਹਾਂਸੀ ਦੀਆਂ ਵੱਖ-ਵੱਖ ਢਾਣੀਆਂ ਵਿੱਚ ਘਰੇਲੂ ਟੂਟੀ ਕੁਨੈਕਸ਼ਨ ਬਣਾਏ ਜਾਣਗੇ। ਇਸੇ ਤਰ੍ਹਾਂ 4.10 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ।

Scroll to Top