Tirtha Yatra Yojana

Tirtha Yatra Yojana: CM ਨਾਇਬ ਸਿੰਘ ਨੇ ਜੀਂਦ ‘ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾਂ ਤਹਿਤ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 19 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਨੇ ਅੱਜ ਜ਼ਿਲ੍ਹਾ ਜੀਂਦ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ (Tirtha Yatra Yojana) ਤਹਿਤ ਅਯੁੱਧਿਆ ਦੇ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਬੱਸ ਵਿਚ ਸਵਾਰ ਤੀਰਥ ਯਾਤਰੀਆਂ ਨਾਲ ਗੱਲ ਕੀਤੀ ਅਤੇ ਊਨ੍ਹਾਂ ਦਾ ਹਾਲਚਾਲ ਜਾਣਿਆ। ਉਨ੍ਹਾਂ ਨੇ ਤੀਰਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਵਰਗ ਦੇ ਲੋਕਾਂ ਭਲਾਈ ਨੀਤੀਆਂ ਲਾਗੂ ਕਰ ਰਹੀ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਵੀ ਊਸੀ ਦਾ ਇਕ ਹਿੱਸਾ ਹੈ, ਜਿਸ ਵਿਚ ਸੂਬਾ ਸਰਕਾਰ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਫਰੀ ਤੀਰਥ ਯਾਤਰਾ (Tirtha Yatra Yojana) ਕਰਵਾ ਰਹੀ ਹੈ। ਇਸ ਯੋਜਨਾ ਵਿਚ ਉਹ ਪਰਿਵਾਰ ਸ਼ਾਮਿਲ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ ਇਥ ਲੱਖ 80 ਹਜਾਰ ਰੁਪਏ ਤਕ ਜਾਂ ਇਸ ਤੋਂ ਘੱਟ ਹੈ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਰਾਹੀਂ ਸੂਬੇ ਦੇ ਆਰਥਕ ਰੂਪ ਨਾਲ ਕਮਜੋਰ ਲੱਖਾਂ ਸ਼ਰਧਾਲੂ ਫਰੀ ਦੇਸ਼ ਦੇ ਵੱਖ-ਵੱਖ ਪ੍ਰਸਿੱਧ ਤੀਰਥ ਸਥਾਨਾਂ ਦੇ ਦਰਸ਼ਨ ਕਰਣਗੇ। ਇਸ ਯੋੋਜਨਾ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਸਨਮਾਨ ਮਿਲ ਰਿਹਾ ਹੈ। ਇਸ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਯੋਜਨਾ ਦਾ ਲਾਭ ਲੈਣ ਲਈ ਇਛੁੱਕ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੇ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣਾ ਜਰੂਰੀ ਹੈ। ਹੁਣ ਤਕ ਅਨੇਕ ਲਾਭਕਾਰ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਇਸ ਦੌਰਾਨ ਸ਼ਰਧਾਲੂਆਂ ਨੂੰ ਸੂਚਨਾ, ਲੋਕ ਸੰਪਰਕ, ਭਾਂਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਇਕ-ਇਕ ਕਿੱਟ ਬੈਗ ਵੀ ਉਪਲਬਧ ਕਰਵਾਇਆ ਗਿਆ।

ਤੀਰਥ ਯਾਤਰਾ ਦੇ ਲਈ ਬੱਸ ਵਿਚ ਸਵਾਰ ਹੋ ਕੇ ਰਵਾਨਾ ਹੋਏ ਬਜੁਰਗਾਂ ਦੇ ਮੂੰਹ ‘ਤੇ ਖੁਸ਼ੀ ਦੇਖਦੇ ਹੀ ਬਣ ਰਹੀ ਸੀ। ਬਜੁਰਗਾਂ ਨੇ ਕਿਹਾ ਕਿ ਇਹ ਸੱਭ ਮੁੱਖ ਮੰਤਰੀ ਅਤੇ ਸੂਬੇ ਦੀ ਭਾਜਪਾ ਸਰਕਾਰ ਦੀ ਵਜ੍ਹਾ ਨਾਲ ਹੀ ਸੰਭਵ ਹੋਇਆ ਹੈ। ਸਰਕਾਰ ਦਾ ਇਹ ਬਹੁਤ ਹੀ ਵਧੀਆ ਕਦਮ ਹੈ। ਸਰਕਾਰ ਦੇ ਇਸ ਕਦਮ ਦੀ ਜਿੰਨ੍ਹੀ ਤਾਰੀਫ ਕੀਤੀ ਜਾਵੇ ਉਨ੍ਹੀ ਘੱਟ ਹੈ।

ਸਰਕਾਰ ਦੀ ਵਜ੍ਹਾ ਨਾਲ ਉਨ੍ਹਾਂ ਨੁੰ ਰਾਮਲੱਤਾ ਦੇ ਦਰਸ਼ਨ ਕਰਨ ਦਾ ਸੌਭਾਗ ਮਿਲਿਆ ਹੈ। ਇਸੀ ਤਰ੍ਹਾ ਨਾਲ ਸਫੀਦੋਂ ਨਿਵਾਸੀ ਸੀਯਾਰਾਮ ਨੇ ਕਿਹਾ ਕਿ ਇਹ ਸਰਕਾਰ ਗਰੀਬ ਹਿਤੇਸ਼ੀ ਹੈ। ਜੋ ਗਰੀਬਾਂ ਨੂੰ ਤੀਰਥ ਯਾਤਰਾ ਕਰਵਾ ਰਹੀ ਹੈ। ਜੀਂਦ ਨਿਵਾਸੀ ਅਸ਼ੋੋਕ ਕੁਮਾਰ ਦੇ ਚਿਹਰੇ ‘ਤੇ ਵੀ ਤੀਰਥ ਯਾਤਰਾ ‘ਤੇ ਜਾਣ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਯੋਜਨਾ ਚੱਲਦੀ ਰਹਿਣੀ ਚਾਹੀਦੀ ਹੈ।

Scroll to Top