digitized

CM ਮਨੋਹਰ ਲਾਲ ਦਾ ਐਲਾਨ, ਸਾਰੇ ਵਿਭਾਗਾਂ ਦਾ ਡਾਟਾ ਹੋਵੇਗਾ ਡਿਜੀਟਲਾਇਜ, ਬਣਨਗੇ ਡਿਜੀਟਲ ਰਿਕਾਰਡ ਰੂਮ

ਚੰਡੀਗੜ੍ਹ, 27 ਫਰਵਰੀ 2024: ਡਿਜੀਟਲ ਯੁੱਗ ਵਿਚ ਅੱਜ ਹਰਿਆਣਾ ਨੇ ਨਵੀਂ ਉਚਾਈਆਂ ਨੂੰ ਛੋਹ ਲਿਆ ਜਦੋਂ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਾਰੇ ਵਿਭਾਗਾਂ ਦੇ ਰਿਕਾਰਡ ਨੂੰ ਡਿਜੀਟਲਾਇਜ (digitized) ਕੀਤਾ ਜਾਵੇਗਾ। ਇਸ ਦੇ ਲਈ ਮੁੱਖ ਦਫਤਰ ਅਤੇ ਜਿਲ੍ਹਾ ਪੱਧਰ ‘ਤੇ ਡਿਜੀਟਲ ਰਿਕਾਰਡ ਰੂਮ ਤਿਆਰ ਕੀਤੇ ਜਾਣਗੇ। ਇਸ ਵਿਵਸਥਾ ਲਈ ਮੌਜੂਦਾ ਬਜਟ 2024-25 ਤੋਂ ਇਲਾਵਾ ਜਰੂਰਤ ਪੈਣ ‘ਤੇ ਆਉਣਵਾਲੇ ਸਪਲੀਮੈਂਟਰੀ ਬਜਟ ਅੰਦਾਜਿਆਂ ਵਿਚ ਬਜਟ ਦਾ ਪ੍ਰਾਵਧਾਨ ਕੀਤਾ ਜਾਵੇਗਾ।

ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ਕੈਥਲ ਜਿਲ੍ਹਾ ਤੋਂ ਮਾਲ ਵਿਭਾਗ ਦੇ ਰਿਕਾਰਡ ਨੂੰ ਡਿਜੀਟਲਾਇਜ (digitized) ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਪੂਰੇ ਵਿਭਾਗ ਦਾ ਰਿਕਾਰਡ ਡਿਜੀਟਲਾਇਜ ਹੋ ਚੁੱਕਾ ਹੈ।ਹਰਿਆਣਾ ਵਿਧਾਨ ਸਭਾ ਦੀ ਵੈੱਬਸਾਈਟ ‘ਤੇ ਡਿਜੀਟਲ ਬਿਜਨੈਸ ਮਾਡਿਯੂਲ ਕੀਤਾ ਲਾਂਚ, 1966 ਤੋਂ ਲੈ ਕੇ ਅੱਜ ਤੱਕ ਦਾ ਸੰਪੂਰਣ ਰਿਕਾਰਡ ਡਿਜੀਟਲ ਹੋਇਆ |

ਈ-ਵਿਧਾਨ ਸਭਾ ਦੇ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਇਕ ਵੱਡੀ ਪਹਿਲ ਕਰਦੇ ਹੋਏ ਵਿਧਾਨ ਸਭਾ ਦੇ ਸੰਪੂਰਨ ਰਿਕਾਰਡ ਨੂੰ ਡਿਜੀਟਲਾਇਜ ਰੂਪ ਦਿੱਤਾ ਹੈ। ਇਸ ਦੇ ਲਈ ਅੱਜ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸਦਨ ਦੇ ਆਗੂ ਮੁੱਖ ਮੰਤਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਆਗੂ ਵਿਰੋਧੀ ਧਿਰ ਭੁਪੇਂਦਰ ਸਿੰਘ ਹੁੱਡਾ ਅਤੇ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਵਿਧਾਨਸਭਾ ਦੀ ਵੈੱਬਸਾਈਟ ‘ਤੇ ਡਿਜੀਟਲ ਲੇਜੀਸਲੇਟਿਵ ਬਿਜਨੈਸ ਮਾਡਿਯੂਲ ਲਾਂਚ ਕੀਤਾ।

ਇਸ ਵੈੱਬਸਾਈਟ ‘ਤੇ 1966 ਤੋਂ ਲੈ ਕੇ ਵਿਧਾਨ ਸਭਾ ਦਾ ਅੱਜ ਤੱਕ ਦਾ ਸੰਪੂਰਨ ਰਿਕਾਰਡ ਡਿਜੀਟਲ ਰੂਪ ਨਾਲ ਉਪਲਬਧ ਹੋਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵਿਧਾਨ ਸਭਾ ਸਪੀਕਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਿਕਾਰਡ ਡਿਜੀਟਲ ਹੋਣ ਨਾਲ ਇਸ ਦੀ ਵਰਤੋ ਚੰਗੀ ਤਰ੍ਹਾਂ ਕੀਤੀ ਜਾ ਸਕੇਗੀ ਅਤੇ ਕਦੀ ਵੀ ਜਰੂਰਤ ਪੈਣ ‘ਤੇ ਇਸ ਨੂੰ ਦੇਖਿਆ ਜਾ ਸਕੇਗਾ।

Scroll to Top