Ayodhya

CM ਮਨੋਹਰ ਲਾਲ ਨੂੰ ਸ੍ਰੀ ਰਾਮ ਮੰਦਿਰ ਅਯੁੱਧਿਆ ਦੀ ਡਾਕ ਟਿਕਟ ਕੀਤੀ ਭੇਂਟ

ਚੰਡੀਗੜ੍ਹ, 9 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੂਬੇ ਦੇ ਮੁੱਖ ਪੋਸਟਮਾਸਟਰ ਜਨਰਲ ਕਰਨਲ ਐਸਐਫਐਚ ਰਿਵਰੀ ਨੇ ਰਾਮ ਮੰਦਿਰ, ਅਯੁੱਧਿਆ (Ayodhya) ਦੀ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਅਤੇ ਗੋਲਡ ਫੋਇਲ ਪ੍ਰਿੰਟੇਡ ਡਾਕ ਟਿਕਟ ਭੇਂਟ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 18.01.2024 ਨੁੰ ਅਯੋਧਿਆ ਵਿਚ ਇਸ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਸੀ।

ਮਨੋਹਰ ਲਾਲ ਨੇ ਡਾਕ ਟਿਕਟ ਨੂੰ ਬੇਹੱਦ ਖੂਬਸੂਰਤ ਦੱਸਦੇ ਹੋਏ ਇਸ ਦੀ ਸ਼ਲਾਘਾ ਦੀ ਮੁੱਖ ਮੰਤਰੀ ਨੇ ਕਿਹਾ ਕਿ ਰਾਮ ਮੰਦਿਰ ਭਾਰਤੀ ਸਨਾਤਨ ਸੱਭਿਆਚਾਰ ਦੀ ਆਸਥਾ ਦਾ ਕੇਂਦਰ ਬਿੰਦੂ ਹੈ ਜੋ ਸਮੂਚੇ ਸਮਾਜ ਨੂੰ ਇਕੱਠੇ ਜੋੜ ਕੇ ਅੱਗੇ ਵੱਧਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਮੰਦਿਰ ‘ਤੇ ਅਧਾਰਿਤ ਇਹ ਡਾਕ ਟਿਕਟ ਆਮ ਜਨਮਾਨਸ ਅਤੇ ਆਉਣ ਵਾਲੀ ਪੀੜੀਆਂ ਨੁੰ ਸਾਡੇ ਸੱਭਿਆਚਾਰ ਦੀ ਜੜਾਂ ਤਕ ਫਿਰ ਤੋਂ ਜੋੜਨ ਦੇ ਕੰਮ ਕਰੇਗੀ।

ਮੁੱਖ ਪੋਸਟ ਮਾਸਟਰ ਜਨਰਲ ਕਰਨਲ ਐਸਐਫਐਚ ਰਿਜਵੀ ਨੇ ਦੱਸਿਆ ਕਿ ਸ੍ਰੀ ਰਾਮ ਮੰਦਿਰ ਜਨਮਭੂਮੀ ਅਯੁੱਧਿਆ (Ayodhya) ਵਿਚ ਪ੍ਰਾਣ ਪ੍ਰਤਿਸ਼ਠਾ ਮੌਕੇ ‘ਤੇ ਡਾਕ ਵਿਭਾਗ ਵੱਲੋਂ ਡਾਕ ਟਿਕਟਾਂ ਦਾ ਸੈਟ ਤਿਆਰ ਕੀਤਾ ਗਿਆ ਹੈ। ਇੰਨ੍ਹਾਂ ਡਾਕ ਟਿਕਟਾਂ ਦੇ ਪ੍ਰਿੰਟਿੰਗ ਦੀ ਪ੍ਰਕ੍ਰਿਆ ਵਿਚ ਸ੍ਰੀ ਰਾਮ ਜਨਮਭੂਮੀ ਦੇ ਜਲ ਅਤੇ ਮਿੱਟੀ ਦੀ ਵਰਤੋ ਕੀਤੀ ਗਈ ਹੈ ਜੋ ਕਿ ਸ੍ਰੀ ਰਾਮ ਦੇ ਚੇਤਨਯ ਭਾਵ ਅਤੇ ਆਸ਼ੀਰਵਾਦ ਨਾਲ ਯੁਕਤ ਹੈ। ਉਨ੍ਹਾਂ ਨੇ ਦਸਿਆ ਕਿ ਇਹ ਡਾਕ ਟਿਕਟ ਚੰਦਨ ਦੀ ਖੁਸ਼ਬੂ ਨਾਲ ਮਹਿਕ ਰਿਹਾ ਹੈ। ਡਾਕ ਟਿਕਟਾਂ ਨੂੰ ਦਿਵਯ ਪ੍ਰਕਾਸ਼ ਨਾਲ ਪ੍ਰਦਿਪਤ ਕਰਨ ਲਈ ਮਿਨਿਯੇਚਰ ਸ਼ੀਟ ਦੇ ਕੁੱਝ ਹਿਸਿਆਂ ‘ਤੇ ਗੋਲਡ ਫੋਇਲ ਪ੍ਰਿੰਟਿੰਗ ਕੀਤੀ ਗਈ ਹੈ।

Scroll to Top