Patwari

CM ਮਨੋਹਰ ਲਾਲ ਵੱਲੋਂ 5 ਪ੍ਰਮੁੱਖ ਜ਼ਿਲ੍ਹਾ ਸੜਕਾਂ ਦੇ ਮੁਰੰਮਤ ਲਈ 60.24 ਕਰੋੜ ਰੁਪਏ ਮਨਜ਼ੂਰ

ਚੰਡੀਗੜ੍ਹ, 1 ਦਸੰਬਰ 2023: ਹਰਿਆਣਾ ਵਿਚ ਕਨੈਕਟੀਵਿਟੀ ਵਧਾਉਣ ਅਤੇ ਬਿਨ੍ਹਾਂ ਰੁਕਾਵਟ ਟ੍ਰਾਂਸਪੋਰਟ ਦੀ ਸਹੂਲਤ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ 60.24 ਕਰੋੜ ਰੁਪਏ ਦੀ ਅੰਦਾਜਾ ਲਾਗਤ ਦੀ ਮਹਤੱਵਪੂਰਨ ਸੜਕ (Road) ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੇ ਲਈ ਪ੍ਰਸਾਸ਼ਨਿਕ ਮਨਜ਼ੂਰੀ ਪ੍ਰਦਾਨ ਕੀਤੀ ਹੈ।

ਇਸ ਸਬੰਧ ਵਿਚ ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਯੋਜਨਾਵਾਂ ਵਿਚ ਹਿਸਾਰ ਜ਼ਿਲ੍ਹੇ ਵਿਚ ਹਿਸਾਰ-ਘੁੜਸਾਲ ਰੋਡ (ਏਮਡੀਆਰ) ਦੇ 24.79 ਕਿਲੋਮੀਟਰ ਦਾ ਸੁਧਾਰ ਕੰਮ ਸ਼ਾਮਲ ਹੈ, ਜਿਸ ਦੇ ਲਹੀ 25.84 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਦੇ ਨਾਲ ਹੀ ਚਰਖੀ ਦਾਦਰੀ ਜ਼ਿਲ੍ਹੇ ਵਿਚ 5.76 ਕਰੋੜ ਰੁਪਏ ਦੀ ਲਾਗਤ ਨਾਲ ਸਤਨਾਲੀ-ਬਾਡੜਾ-ਜੁਈ ਸੜਕ (ਏਮਡੀਆਰ-125) ਦਾ 19 ਕਿਲੋਮੀਟਰ ਦਾ ਹਿੱਸੇ ਦਾ ਸੁਧਾਰ , ਪਲਵਲ ਜਿਲ੍ਹੇ ਵਿਚ 13.27 ਕਰੋੜ ਰੁਪਏ ਦੀ ਲਾਗਤ ਨਾਲ ਹੋਡਲ-ਨੂੰਹ-ਪਟੌਦੀ-ਪਟੌਦਾ ਸੜਕ ਦੇ 26 ਕਿਲੋਮੀਟਰ ਤਕ ਦਾ ਸੁਧਾਰ ਕੰਮ ਸ਼ਾਮਲ ਹੈ।

ਇਸ ਤੋਂ ਇਲਾਵਾ, ਪਾਣੀਪਤ ਜਿਲ੍ਹੇ ਵਿਚ 5.66 ਕਰੋੜ ਰੁਪਏ ਦੀ ਲਾਗਤ ਨਾਲ ਗਨੌਰ ਤੋਂ ਸ਼ਾਹਪੁਰ (ਏਮਡੀਆਰ-121) ਸੜਕ ਦੇ 8.64 ਕਿਲੋਮੀਟਰ ਦਾ ਸੁਧਾਰ, ਝੱਜਰ ਜਿਲ੍ਹੇ ਵਿਚ 9.71 ਕਰੋੜ ਰੁਪਏ ਦੀ ਲਾਗਤ ਨਾਲ ਛਾਰਾ-ਦੁਜਾਨਾ-ਬੇਰੀ-ਕਲਾਨੌ+ ਸੜਕ ਦੇ 20.41 ਕਿਲੋਮੀਟਰ ਤੱਕ ਦੇ ਹਿੱਸੇ ((Road)) ਦਾ ਸੁਧਾਰ ਕੰਮ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।

ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲ ਹਰਿਆਣਾ ਸਰਕਾਰ ਦੀ ਬੁਨਿਆਦੀ ਓਾਂਚੇ ਦੇ ਵਿਕਾਸ ਦੇ ਪ੍ਰਤੀ ਪ੍ਰਤੀਬੱਧ ਨੂੰ ਦਰਸ਼ਾਉਂਦੀ ਹੈ। ਪੂਰੇ ਰਾਜ ਵਿਚ ਸੜਕ ਨੈਕਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਜਨਤਾ ਨੁੰ ਕਾਫੀ ਲਾਭ ਪਹੁੰਚੇਗਾ।

Scroll to Top