July 4, 2024 8:16 pm
Manohar Lal

CM ਮਨੋਹਰ ਲਾਲ ਵੱਲੋਂ 34,511 ਕਿਸਾਨਾਂ ਦੇ ਮੁਆਵਜ਼ੇ ਵਜੋਂ 97.93 ਕਰੋੜ ਰੁਪਏ ਦੀ ਰਕਮ ਜਾਰੀ

ਚੰਡੀਗੜ੍ਹ, 14 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਜੁਲਾਈ ਮਹੀਨੇ ਵਿਚ ਹੋਈ ਭਾਂਰੀ ਬਰਸਾਤ ਤੇ ਹੜ੍ਹ ਦੇ ਕਾਰਨ ਲਗਭਗ 12 ਜਿਲਿਆਂ ਵਿਚ ਹੋਏ ਫਸਲੀ ਸੰਪਤੀ ਪਸ਼ੂਧਨ ਤੇ ਵਪਾਰਕ ਸੰਪਤੀਆਂ ਸਮੇਤ ਹੋਏ ਭਾਂਰੀ ਨੁਕਸਾਨ ਦੇ ਲਈ ਨਾਗਰਿਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਇਸੀ ਲੜੀ ਵਿਚ ਅੱਜ ਮੁੱਖ ਮੰਤਰੀ ਨੇ 34,511 ਕਿਸਾਨਾਂ ਨੂੰ ਮੁਆਵਜਾ ਸਵਰੂਪ 97 ਕਰੋੜ 93 ਲੱਖ 26 ਹਜਾਰ ਰੁਪਏ ਦੀ ਰਕਮ ਦਿੱਤੀ।

ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਦਿੱਤੇ ਗਏ ਮੁਆਵਜਾ ਰਕਮ ਵਿਚ 49 ਹਜਾਰ 197 ਏਕੜ ਦਾ ਊਹ ਖੇਤਰ ਵੀ ਸ਼ਾਮਿਲ ਹੈ, ਜਿਸ ਦੀ ਮੁੜ ਬਿਜਾਈ ਕਰ ਦਿੱਤੀ ਗਈ ਸੀ। ਅਜਿਹੇ ਖੇਤਰ ਦੇ ਲਈ 7 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮੁਆਵਜਾ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਦਿੱਤੇ ਗਏ ਮੁਆਵਜੇ ਵਿਚ ਕਪਾਅ ਦੀ ਫਸਲ ਸ਼ਾਮਿਲ ਨਹੀਂ ਹੈ। ਇਸ ਦਾ ਸਰਵੇ ਹੁਣ ਚਲ ਰਿਹਾ ਹੈ।

ਮੁੱਖ ਮੰਤਰੀ (Manohar Lal) ਨੇ ਕਿਹਾ ਕਿ 25 ਫੀਸਦੀ ਤੋਂ ਲੈ ਕੇ 100 ਫੀਸਦੀ ਤਕ ਫਸਲਾਂ ਦੇ ਨੁਕਸਾਨ ਦੇ ਲਈ ਇਹ ਮੁਆਜਵਾ ਦਿੱਤਾ ਗਿਆ ਹੈ। ਅੰਬਾਲਾ ਜਿਲ੍ਹੇ ਵਿਚ ਲਗਭਗ 12.81 ਕਰੋੜ ਰੁਪਏ, ਫਤਿਹਾਬਾਦ ਵਿਚ 18.65 ਕਰੋੜ ਰੁਪਏ, ਕੁਰੂਕਸ਼ੇਤਰ ਵਿਚ 26.95 ਕਰੋੜ ਰੁਪਏ, ਭਿਵਾਨੀ ਵਿਚ 23.60 ਲੱਖ ਰੁਪਏ, ਚਰਖੀ ਦਾਦਰੀ ਵਿਚ 5.57 ਕਰੋੜ ਰੁਪਏ, ਫਰੀਦਾਬਾਦ ਵਿਚ 1.35 ਕਰੋੜ ਰੁਪਏ, ਹਿਸਾਰ ਵਿਚ 15.43 ਲੱਖ ਰੁਪਏ, ਝੱਜਰ ਵਿਚ 1.48 ਕਰੋੜ ਰੁਪਏ, ਰੀਂਦ ਵਿਚ 9.89 ਲੱਖ ਰੁਪਏ, ਕੈਥਲ ਵਿਚ 7.99 ਕਰੋੜ ਰੁਪਏ, ਕਰਨਾਲ ਵਿਚ 3.09 ਕਰੋੜ ਰੁਪਏ, ਮਹੇਂਦਰਗੜ੍ਹ ਵਿਚ 10.78 ਕਰੋੜ ਰੁਪਏ, ਪਲਵਲ ਵਿਚ 5.40 ਕਰੋੜ ਰੁਪਏ, ਮੇਵਾਤ ਵਿਚ 53 ਹਜਾਰ ਰੁਭਏ, ਪੰਚਕੂਲਾ ਵਿਚ 23.31 ਲੱਖ ਰੁਪਏ, ਪਾਣੀਪਤ ਵਿਚ 19.88 ਲੱਖ ਰੁਪਏ, ਰੋਹਤਕ ਵਿਚ 2.53 ਕਰੋੜ ਰੁਪਏ, ਸਿਰਸਾ ਵਿਚ 3.20 ਕਰੋੜ ਰੁਪਏ, ਸੋਨੀਪਤ ਵਿਚ 5.15 ਕਰੋੜ ਰੁਪਏ, ਯਮੁਨਾਨਗਰ ਵਿਚ 2.61 ਕਰੋੜ ਰੁਪਏ ਅਤੇ ਰਿਵਾੜੀ ਵਿਚ 7 ਲੱਖ ਰੁਪਏ ਮੁਆਵਜਾ ਦਿੱਤਾ ਗਿਆ ਹੈ।

ਸ਼ਹਿਰੀ ਖੇਤਰ ਵਿਚ ਵਾਪਰ ਸੰਪਤੀਆਂ ਦੇ ਨੁਕਸਾਨ ਲਈ 6.71 ਕਰੋੜ ਰੁਪਏ ਦੀ ਰਕਮ ਮਨਜ਼ੂਰ

ਮਨੋਹਰ ਲਾਲ ਨੇ ਕਿਹਾ ਕਿ ਸ਼ਹਿਰੀ ਖੇਤਰ ਵਿਚ ਵਾਪਰਕ ਸੰਪਤੀਆਂ ਦੇ ਨੁਕਸਾਨ ਦੀ ਲਈ 6 ਕਰੋੜ 70 ਲੱਖ 97 ਹਜਾਰ 277 ਰੁਪਏ ਦਾ ਮੁਆਵਜਾ ਰਕਮ ਅਨੁਮੋਦਿਤ ਕੀਤੀ ਗਈ ਹੈ। ਇਸ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁਦਰਤੀ ਆਪਦਾਵਾਂ ਤੋਂ ਨੁਕਸਾਨ ਦੇ ਤਸਦੀਕ ਅਤੇ ਪ੍ਰਭਾਵਿਤ ਲੋਕਾਂ ਨੂੰ ਸਮੇਂਬੱਧ ਢੰਗ ਨਾਲ ਮੁਆਵਜੇ ਦੇ ਵੰਡ ਦੀ ਪ੍ਰਣਾਲੀ ਵਿਚ ਪਾਰਦਰਸ਼ਿਤਾ ਲਿਆਉਣ ਲਈ ਸ਼ਤੀਪੂਰਤੀ ਪੋਰਟਲ ਸ਼ੁਰੂ ਕੀਤਾ ਹੈ। ਜੁਲਾਈ ਮਹੀਨੇ ਵਿਚ ਰਾਜ ਦੇ 12 ਜਿਲ੍ਹਿਆਂ ਨਾਂਅ ਅੰਬਾਲਾ, ਫਤਿਹਾਬਾਦ, ਫਰੀਦਾਬਾਦ, ਕੁਰੂਕਸ਼ੇਤਰ, ਕੈਥਲ , ਕਰਨਾਲ, ਪੰਚਕੂਲਾ, ਪਾਣੀਪਤ, ਪਲਵਲ, ਸੋਨੀਪਤ, ਸਿਰਸਾ ਅਤੇ ਯਮੁਨਾਨਗਰ ਵਿਚ 1469 ਪਿੰਡਾਂ ਅਤੇ 4 ਸ਼ਹਿਰਾਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਕੀਤਾ ਗਿਆ ਸੀ। ਹੜ੍ਹ ਨੂੰ ਦੇਖਦੇ ਹੋਏ ਸ਼ਤੀਪੂਰਤੀ ਪੋਰਟਲ ‘ਤੇ ਫਸਲਾਂ ਦੇ ਨੁਕਸਾਨ ਤੋਂ ਇਲਾਵਾ ਪਸ਼ੂਧਨ ਘਰਾਂ, ਸ਼ਹਿਰੀ ਤੇ ਗ੍ਰਾਮੀਣ ਖੇਤਰ ਵਿਚ ਵਪਾਰਕ ਸੰਪਤੀਆਂ ਦੀ ਨੁਕਸਾਨ , ਕਪੜਿਆਂ, ਭਾਂਡਿਆਂ ਤੇ ਹੋਰ ਘਰੇਲੂ ਸਮਾਨ ਨੂਕਸਾਨ ਨੂੰ ਸ਼ਾਮਿਲ ਕੀਤਾ ਗਿਆ।

ਕੁੱਲ 112 ਕਰੋੜ 21 ਲੱਖ ਰੁਪਏ ਦੀ ਰਕਮ ਮੁਆਵਜਾ ਸਵਰੂਪ ਦਿੱਤੀ ਜਾ ਚੁੱਕੀ ਹੈ

ਮਨੋਹਰ ਲਾਲ (Manohar Lal)  ਨੇ ਕਿਹਾ ਕਿ ਗ੍ਰਾਮੀਣ ਖੇਤਰ ਵਿਚ ਪਸ਼ੂਧਨ ਘਰਾਂ, ਵਪਾਰਕ ਸੰਪਤੀਆਂ ਨੂੰ ਨੁਕਸਾਨ, ਕਪੜਿਆਂ, ਭਾਂਡਿਆਂ ਤੇ ਹੋਰ ਘਰੇਲੂ ਸਮਾਨ ਦੇ ਨੁਕਸਾਨ ਲਈ 5 ਕਰੋੜ 96 ਲੱਖ 83 ਹਜਾਰ ਰੁਪਏ ਦੀ ਰਕਮ 11 ਅਕਤੂਬਰ, 2023 ਨੂੰ ਡੀਬੀਟੀ ਰਾਹੀਂ ਸਿੱਧੇ ਹੀ ਬੈਂਕ ਖਾਤਿਆਂ ਵਿਚ ਪਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਵਿਚ 47 ਲੋਕਾਂ ਦੀ ਮੌਤ ਹੋਈ ਸੀ। ਸਰਕਾਰ ਨੇ ਉਨ੍ਹਾਂ ਦੇ ਪਰਿਜਨਾਂ ਨੁੰ 4-4 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਸੀ। ਇੰਨ੍ਹਾਂ ਵਿੱਚੋਂ 40 ਲੋਕਾਂ ਦੇ ਪਰਿਯਜਨਾਂ ਨੂੰ 1 ਕਰੋੜ 60 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਬਾਕੀ 7 ਲੋਕਾਂ ਦਾ ਤਸਦੀਕ ਕੀਤਾ ਜਾ ਰਿਹਾ ਹੈ। ਜਨਹਾਨੀ ਦੀ ਮੁਆਵਜਾ ਰਕਮ 1 ਕਰੋੜ 60 ਲੱਖ ਰੁਪਏ ਦਿੱਤੀ ਗਈ। ਇਸ ਤਰ੍ਹਾ ਵੱਖ-ਵੱਖ ਨੁਕਸਾਨ ਦੇ ਲਈ ਹੁਣ ਤਕ ਕੁੱਲ 112 ਕਰੋੜ 21 ਲੱਖ ਰੁਪਏ ਦੀ ਰਕਮ ਮੁਆਵਜਾ ਸਵਰੂਪ ਦਿੱਤੀ ਜਾ ਚੁੱਕੀ ਹੈ।

ਇਸ ਮੌਕੇ ‘ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ , ਮਾਲ ਟੀਵੀਏਸਏਨ ਪ੍ਰਸਾਦ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾਤ ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਅਮਿਤ ਖੱਤਰੀ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਬੀ ਬੀ ਭਾਂਰਤੀ, ਮੀਡੀਆ ਸਲਾਹਕਾਰ ਰਾਜੀਵ ਜੇਟਲੀ, ਮੀਡੀਆ ਸਕੱਤਰ ਪ੍ਰਵੀਣ ਆਤਰੇ, ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ ਮੋਜੂਦ ਰਹੇ।