electric city bus service

CM ਮਨੋਹਰ ਲਾਲ ਨੇ ਪੰਚਕੂਲਾ ਅਤੇ ਕਰਨਾਲ ਸ਼ਹਿਰਾਂ ਲਈ ਇਲੈਕਟ੍ਰਿਕ ਬੱਸ ਸੇਵਾ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 8 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਅਤੇ ਕਰਨਾਲ ਦੇ ਲਈ ਇਲੈਕਟ੍ਰਿਕ ਸਿਟੀ ਬੱਸ ਸੇਵਾ (electric City bus service) ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪਹਿਲਾਂ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫ਼ਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਮਹਾਸ਼ਿਵਰਾਤਰੀ ਤਿਓਹਾਰ ਹੈ, ਇਹ ਕੋਸ਼ਿਸ਼ ਕੀਤੀ ਜਾਵੇ ਕਿ ਅੱਜ ਇਲੈਕਟ੍ਰਿਕ ਸਿਟੀ ਬੱਸਾਂ ਸ਼ਹਿਰ ਦੇ ਸ਼ਿਵ ਮੰਦਿਰਾਂ ਦੇ ਕੋਲ ਤੋਂ ਹੋ ਕੇ ਲੰਘਣਗੀਆਂ ਤਾਂ ਜੋ ਸ਼ਰਧਾਲੂਆਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ।

ਮੁੱਖ ਮੰਤਰੀ ਨੇ ਪੰਚਕੂਲਾ ਅਤੇ ਕਰਨਾਲ ਦੇ ਲੋਕਾਂ ਨੁੰ ਸਿਟੀ ਬੱਸ ਸੇਵਾ ਸ਼ੁਰੂ ਹੋਣ ‘ਤੇ ਸ਼ੁੱਭਕਾਮਨਾਵਾਂ ਅਤੇ ਵਧਾਈ ਵੀ ਦਿੱਤੀ। ਇਸ ਮੌਕੇ ‘ਤੇ ਪੰਚਕੂਲਾ ਤੋਂ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਮੇਅਰ ਕੁਲਭੂਸ਼ਣ ਗੋਇਲ ਅਤੇ ਕਰਨਾਲ ਤੋਂ ਸੰਸਦ ਮੈਂਬਰ ਸੰਜੈ ਭਾਟੀਆ, ਵਿਧਾਇਕ ਰਾਮ ਕੁਮਾਰ ਕਸ਼ਪ ਵੀ ਵਰਚੂਅਲੀ ਰਾਹੀਂ ਜੁੜੇ।

ਪੰਚਕੂਲਾ ਅਤੇ ਕਰਨਾਲ ਵਿਚ ਫਿਲਹਾਲ ਇਲੈਕਟ੍ਰਿਕ ਸਿਟੀ ਬੱਸ ਸੇਵਾ (electric City bus service) ਵਿਚ 5-5 ਬੱਸਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਲਦੀ ਹੀ ਹੋਰ ਬੱਸਾਂ ਨੂੰ ਵੀ ਬੇੜੇ ਵਿਚ ਸ਼ਾਮਿਲ ਕੀਤਾ ਜਾਵੇਗਾ। 45 ਸੀਟਰ ਇੰਨ੍ਹਾਂ ਇਲੈਕਟ੍ਰਿਕ ਬੱਸਾਂ ਦੇ ਲਈ ਪਹਿਲੇ 5 ਕਿਲੋਮੀਟਰ ਤੱਕ ਦੱਸ ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਉਸ ਦੇ ਬਾਅਦ ਹਰ ਤਿੰਨ ਕਿਲੋਮੀਟਰ ‘ਤੇ ਕਿਰਾਏ ਵਿਚ 5 ਰੁਪਏ ਦਾ ਵਾਧਾ ਹੋਵੇਗਾ। ਸਿਟੀ ਬੱਸ ਸੇਵਾ ਦਾ ਰੂਟ ਵੀ ਸ਼ਹਿਰ ਦੇ ਲੋਕਾਂ ਦੀ ਮੰਗ ਤੇ ਜ਼ਰੂਰਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ। ਸ਼ਹਿਰ ਦੇ ਨਾਲ ਲੱਗਦੇ ਕਸਬਿਆਂ ਵਿਚ ਸਿਟੀ ਬੱਸ ਸੇਵਾ ਦਾ ਪੜਾਅਵਾਰ ਢੰਗ ਨਾਲ ਵਿਸਤਾਰ ਕੀਤਾ ਜਾਵੇਗਾ। ਹੁਣ ਤਕ 375 ਬੱਸਾਂ ਖਰੀਦੀ ਗਈਆਂ ਹਨ।

ਮਨੋਹਰ ਲਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਸਹੂਲਤ ਪਾਣੀਪਤ ਅਤੇ ਯਮੁਨਾਨਗਰ ਵਿਚ ਸ਼ੁਰੂ ਕੀਤੀ ਜਾ ਚੁੱਕੀ ਹੈ। ਅੱਜ ਪੰਚਕੂਲਾ ਅਤੇ ਕਰਨਾਲ ਵਿਚ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਦੇ ਬਾਅਦ ਅੰਬਾਲਾ, ਸੋਨੀਪਤ, ਰਿਵਾੜੀ, ਰੋਹਤਕ ਅਤੇ ਹਿਸਾਰ ਸਮੇਤ ਪੰਜ ਸ਼ਹਿਰਾਂ ਵਿਚ ਵੀ ਜਲਦੀ ਹੀ ਇਲੈਕਟ੍ਰਿਕ ਸਿਟੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਾਲ 2023-24 ਦੇ ਬਜਟ ਭਾਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸੂਬੇ ਦੇ 9 ਨਗਰ ਨਿਗਮਾਂ ਅਤੇ ਰਿਵਾੜੀ ਸ਼ਹਿਰ ਵਿਚ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਰੋਡਵੇਜ ਦੇ ਬੇੜੇ ਨੂੰ 3083 ਤੋਂ ਵਧਾ ਕੇ 4651 ਕੀਤਾ ਗਿਆ ਹੈ। ਨਾਲ ਹੀ ਕਿਲੋਮੀਟਰ ਸਕੀਮ ਤਹਿਤ 562 ਬੱਸਾਂ ਚਲਾਈ ਜਾ ਰਹੀਆਂ ਹਨ।

ਨਵੀਂ ਲਾਂਚ ਕੀਤੀ ਗਈਆਂ ਇਲੈਕਟ੍ਰਿਕ ਬੱਸ ਸੇਵਾ ਇਕ ਜ਼ੀਰੋ-ਉਤਸਰਜਨ ਵਾਹਨ ਹਨ ਜਿਸ ਦੇ ਆਪਣੇ ਸੰਚਾਲਨ ਦੇ 10 ਸਾਲਾਂ ਵਿਚ ਲਗਭਗ 4,20,000 ਲੀਟਰ ਡੀਜਲ ਦੀ ਬੱਚਤ ਹੋਵੇਗੀ। ਇਸ ਤੋਂ ਨਾ ਸਿਰਫ ਸੂਬੇ ਦੇ ਲੋਕਾਂ ਦੇ ਸਰਲ ਟ੍ਰਾਂਸਪੋਰਟ ਦਾ ਲਾਭ ਮਿਲੇਗਾ ਸਗੋਂ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕਰਨ ਵਿਚ ਮਦਦ ਮਿਲੇਗੀ। ਇਹ ਬੱਸਾਂ ਤੇਜੀ ਨਾਲ ਚਾਰਜ ਹੋਣ ਵਾਲੀ ਲਿਥਿਅਮ -ਆਇਨ ਬੈਟਰੀ ਵੱਲੋਂ ਸੰਚਾਲਿਤ ਹਨ ਅਤੇ ਰਿਅਲ ਟਾਇਮ ਪੈਸੇਂਜਰ ਇੰਫਾਰਮੇਸ਼ਨ ਸਿਸਟਮ (ਪੀਆਈਐਸ), ਐਮਰਜੈਂਸੀ ਸਥਿਤੀ ਦੇ ਲਈ ਪੈਨਿਕ ਬਟਨ, ਵਾਹਨ ਸਥਾਨ ਅਤੇ ਟ੍ਰੇਕਿੰਗ ਸਿਸਟਮ, ਸੀਸੀਟੀਵੀ ਕੈਮਰੇ, ਪਬਲਿਕ ਏਡਰੈਸ ਸਿਸਟਮ, ਸਟਾਪ ਰਿਕਵੇਸਟ ਬਟਨ, ਫਾਇਰ ਡਿਟੇਕਸ਼ਨ ਅਤੇ ਅਲਾਰਮ ਵਰਗੀ ਸਾਰੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਲੈਕਟ੍ਰਿਕ ਬੱਸ ਨਿਰਮਾਤਾ ਜੇਬੀਐਮ ਆਟੋ ਵੱਲੋਂ ਇੰਨ੍ਹਾਂ ਬੱਸਾਂ ਦੀ ਆਪੂਰਤੀ ਕੀਤੀ ਗਈ ਹੈ।

ਅਤਿਆਧੁਨਿਕ ਏਅਰ ਕੰਡੀਸ਼ਨ ਇਲੈਕਟ੍ਰਿਕ ਬੱਸਾਂ ਦੇ ਬੇੜੇ ਦੇ ਨਾਲ, 12 ਸਾਲਾਂ ਤੋਂ ਵੱਧ ਸਮੇਂ ਦੀ 2450 ਕਰੋੜ ਰੁਪਏ ਦੀ ਇਹ ਪਰਿਯੋਜਨਾ ਪ੍ਰਦੂਸ਼ਣ ਰਹਿਤ ਵਾਤਾਵਰਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ। ਇਸ ਮੌਕੇ ‘ਤੇ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਵਿਰਕ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Scroll to Top