ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਬੀਤੇ ਦਿਨ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਯ ਯੂਨੀਵਰਸਿਟੀ ਪਾਣੀਪਤ ਦੇ ਗਿਆਨ ਮਾਨਸਰੋਵਰ ਦੇ 11ਵੇਂ ਸਾਲਾਨਾ ਸਮਾਗਮ ਦਾ ਬਤੌਰ ਮੁੱਖ ਮਹਿਮਾਨ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਿਆਨ ਮਾਨਸਰੋਵਰ ਵਿਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਮਨਮੋਹਿਨੀ ਭਵਨ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਗਿਆਨ ਮਾਨਸਰੋਵਰ ਵਿਚ ਲਗਭਗ 3 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਦਾਦੀ ਚੰਦਰਮਣੀ ਯੂਨੀਵਰਸਲ ਪੀਸ ਓਡੀਟੋਰਿਅਮ ਦਾ ਵੀ ਉਦਘਾਟਨ ਕੀਤਾ। ਇਸ ਦੇ ਬਾਅਦ ਮੁੱਖ ਮੰਤਰੀ ਨੇ ਨਸ਼ਾ ਮੁਕਤ ਭਾਂਰਤ ਮੁਹਿੰਮ ਦੇ ਤਹਿਤ ਨਸ਼ਾ ਮੁਕਤ ਹਰਿਆਣਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨਸ਼ਾਮੁਕਤ ਮੁਹਿੰਮ ਜਾਗਰੁਕਤਾ ਬੱਸ ਨੂੰ ਹਰੀ ਝੰਡੀ ਦਿਖਾਈ।
ਮੁੱਖ ਮੰਤਰੀ ਨੇ ਦੋ ਸ਼ਬਦਾਂ (ਸੰਸਕਾਰ ਤੇ ਧਿਆਨ) ਵਿਚ ਨਸ਼ਾ ਮੁਕਤੀ ਦਾ ਹੱਲ ਦਿੰਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਤੇ ਸਮਾਜ ਤੋਂ ਮਿਲੇ ਸੰਸਕਾਰ ਅਤੇ ਇਸ਼ਵਰ ਭਗਤੀ ਵਿਚ ਧਿਆਨ ਸਾਧਨਾ ਸਾਨੂੰ ਨਸ਼ੇ ਤੋਂ ਦੂਰ ਰੱਖ ਸਕਦੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਉਨ੍ਹਾਂ ਨੁੰ ਇਸ਼ਵਰ ਭਗਤੀ ਵਿਚ ਧਿਆਨ ਲਗਾਉਣ ਲਈ ਪ੍ਰ੍ਰੇਰਿਤ ਕਰਨ।
ਮਨੋਹਰ ਲਾਲ ਨੇ ਕਿਹਾ ਕਿ ਨਸ਼ੇ ਤੋਂ ਲੜਨ ਲਈ ਸੰਤ ਸਮਾਜ ਅਤੇ ਹੋਰ ਸੰਸਥਾਵਾਂ ਵੀ ਸਹਿਯੋਗ ਕਰ ਰਹੀ ਹੈ ਅਤੇ ਨਸ਼ੇ ਵਿਰੁੱਧ ਅਨੇਕ ਪ੍ਰੋਗ੍ਰਾਮ ਪ੍ਰਬੰਧਿਤ ਕਰ ਨੌਜੁਆਨਾਂ ਨੂੰ ਨਸ਼ੇ ਦੇ ਖਿਲਾਫ ਲੜਨ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤ ਮੁਹਿੰਮ ਵੀ ਪ੍ਰੇਰਣਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਅਰਥ-ਪਰਾਮਰਥ ਵਿਸ਼ਾ ਦੇ ਜੁੜਾਵ ਨਾਲ ਹਰ ਪ੍ਰਬੰਧ ਦਾ ਮਹਤੱਵ ਵੱਧ ਜਾਂਦਾ ਹੈ।
ਸਰਕਾਰ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਨਸ਼ੇ ਦੇ ਖ਼ਿਲਾਫ਼ ਜਨਜਾਗਰਣ ਦਾ ਕਰ ਰਹੀ ਕੰਮ
ਮੁੱਖ ਮੰਤਰੀ (CM Manohar Lal) ਨੇ ਕਿਹਾ ਕਿ ਨਸ਼ਾ ਵਿਸ਼ਵਵਿਆਪੀ ਸਮਸਿਆ ਬਣ ਚੁੱਕਾ ਹੈ ਅਤੇ ਇਹ ਦੇਸ਼ ਦੇ ਕਈ ਸੂਬਿਆਂ ਵਿਚ ਤੇਜੀ ਨਾਲ ਫੈਲ ਰਿਹਾ ਹੈ ਜੋ ਮਨੁੱਖਤਾ ਦੇ ਲਈ ਵੱਡਾ ਖਤਰਾ ਹੈ। ਇਸ ਲਈ ਅਸੀਂ ਇਸ ਚਨੌਤੀ ਨਾਲ ਨਜਿਠਣਾ ਹੈ ਤਾਂ ਸਾਨੂੰ ਨਾਲ ਮਿਲ ਕੇ ਅੱਗੇ ਵੱਧਣਾ ਹੋਵੇਗਾ ਅਤੇ ਇਕ ਦੂਜੇ ਦੇ ਸਹਿਯੋਗ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਹਰਿਆਣਾ ਸਰਕਾਰ ਵੀ ਤਿੰਨ ਤਰ੍ਹਾ ਨਾਲ ਨਸ਼ਾ ਮੁਕਤੀ ਦੇ ਲਈ ਕੰਮ ਕਰ ਰਹੀ ਹੈ। ਪਹਿਲਾ ਜਨਜਾਗਰਣ, ਦੂਜਾ ਨਸ਼ੇ ਦੀ ਗਿਰਫਤ ਵਿਚ ਆਏ ਨੌਜੁਆਨਾਂ ਨੁੰ ਇਸ ਚੱਕਰ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਮੁੜਬਸੇਵਾ ਕਰਨਾ ਅਤੇ ਤੀਜਾ ਨਸ਼ੇ ਦੀ ਸਪਲਾਈ ਦੀ ਚੇਨ ਨੁੰ ਖਤਮ ਕਰਨਾ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਨਸ਼ੇ ਦੇ ਕਾਰੋਬਾਰ ਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹਨ, ਉਨ੍ਹਾਂ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰਦੀ ਹੈ। ਇਸ ਦੇ ਨਾਲ ਹੀ ਅੱਤਵਾਦੀ ਸੰਗਠਨ ਵੀ ਨਸ਼ੇ ਦਾ ਕਾਰੋਬਾਰ ਵਧਾ ਰਹੇ ਹਨ, ਜਿਨ੍ਹਾਂ ਦੇ ਲਈ ਵੀ ਸਖਤ ਸਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਨਸ਼ੇ ਦੇ ਖ਼ਿਲਾਫ਼ ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ‘ਚ ਡਰੱਗ ਫਰੀ ਸਾਈਕਲੋਥੋਨ ਦਾ ਕੀਤਾ ਪ੍ਰਬੰਧ
ਮਨੋਹਰ ਲਾਲ (CM Manohar lal) ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਨਸ਼ੇ ਦੇ ਵਿਰੁੱਧ ਸਤੰਬਰ ਮਹੀਨੇ ਵਿਚ ਡਰੱਗ ਫਰੀ ਸੰਕਲਪ ਸਾਈਕਲ ਯਾਤਰਾ ਕੱਢੀ ਗਈ। 25 ਦਿਨ ਤਕ ਚੱਲੀ ਇਸ ਯਾਤਰਾ ਵਿਚ 5 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ ਅਤੇ ਸੱਭ ਨੇ ਮਿਲ ਕੇ ਨਸ਼ੇ ਦੇ ਖਿਲਾਫ ਇਕੱਠੇ ਲੜਨ ਦਾ ਸੰਕਲਪ ਲਿਆ। ਉਨ੍ਹਾਂ ਨੇ ਨਸ਼ਾ ਮੁਕਤੀ ਮੁਹਿੰਮ ਵਿਚ ਸਰਗਰਮ ਭਾਗੀਦਾਰੀ ਲਈ ਭੈਣਾਂ, ਮਾਤਾਵਾਂ ਅਤੇ ਬੇਟੀਆਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਭਰਾਵਾਂ ਤੇ ਬੇਟਿਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਉਨ੍ਹਾਂ ਨੂੰ ਹਮੇਸ਼ਾ ਨਸ਼ੇ ਦੇ ਵਿਰੁੱਧ ਲੜਨ ਦੇ ਲਈ ਪ੍ਰੇਰਿਤ ਕਰਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਯ ਯੂਨੀਵਰਸਿਟੀ ਪਾਣੀਪਤ ਦੇ ਲਈ 21 ਲੱਖ ਰੁਪਏ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਸ਼ਰਮ ਤੋਂ ਗਰੀਬ ਦੀ ਸੇਵਾ ਦਾ ਮੂਲਮੰਤਰ ਲੈ ਕੇ ਜਾਣ ਅਤੇ ਸਮਾਜ ਸੁਧਾਰ ਲਈ ਪੂਰਾ ਯਤਨ ਕਰਨ। ਇਸ ਦੇ ਬਾਅਦ ਗਲੋਬਲ ਹਸਪਤਾਲ ਮਾਊਂਟ ਆ੍ਹੂ ਦੇ ਡਾਇਰੈਕਟਰ ਡਾ. ਪ੍ਰਤਾਪ ਮਿਡੜਾ ਨੇ ਵੀ ਨਸ਼ਾ ਮੁਕਤੀ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਸ਼ੇ ਦੇ ਵਿਰੁੱਧ ਬ੍ਰਹਮਕੁਾਰੀ ਵੱਲੋਂ 5 ਹਜਾਰ ਪ੍ਰੋਗ੍ਰਾਮ ਕਰਦੇ ਹੋਏ 2 ਹਜਾਰ ਜਾਗਰੁਕਤਾ ਰੈਲੀਆਂ ਕੱਢੀ ਜਾ ਚੁੱਕੀ ਹੈ।
ਇਸ ਮੌਕੇ ‘ਤੇ ਸਾਬਕਾ ਮੰਤਰੀ ਬਚੱਨ ਸਿੰਘ ਆਰਿਆ , ਗਿਆਨ ਮਾਨਸਰੋਵਰ ਰਿਡ੍ਰਿਟ ਸੈਂਟਰ ਦੇ ਨਿਦੇਸ਼ਕ ਬੀਕੇ ਭਾਂਰਤ ਭੂਸ਼ਣ, ਪਾਣੀਪਤ ਸਬ-ਜੋਨ ਪ੍ਰਭਾਰੀ ਰਾਜਯੋਗਿਨੀ ਬੀਕੇ ਸਰਲਾ ਭੈਣ, ਡਿਪਟੀ ਕਮਿਸ਼ਨਰ ਰਿੇਂਦਰ ਦਹਿਆ ਅਤੇ ਬੀਕੇ ਸ਼ਿਵਾਨੀ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।