June 30, 2024 10:44 am
CM Manohar Lal

CM ਮਨੋਹਰ ਲਾਲ ਨੇ ਬੁਢਾਪਾ ਸਨਮਾਨ ਭੱਤਾ ਨਾ ਲੈਣ ਵਾਲੇ ਬਜ਼ੁਰਗਾਂ ਨਾਲ ਕੀਤੀ ਗੱਲਬਾਤ

ਚੰਡੀਗੜ੍ਹ 25 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਮੈਨੂੰ ਅੱਜ ਸੂਬੇ ਦੇ ਉਨ੍ਹਾਂ ਸੀਨੀਅਰ ਨਾਗਰਿਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ, ਜਿੰਨ੍ਹਾਂ ਨੇ ਬੁਢਾਪਾ ਸਨਮਾਨ ਭੱਤੇ ਦਾ ਪਾਤਰ ਹੁੰਦੇ ਹੋਏ ਵੀ ਉਸ ਲੈਣ ਨਾਲ ਮਨ੍ਹਾ ਕਰ ਦਿੱਤਾ ਹੈ, ਤਾਂ ਜੋ ਉਸ ਪੈਸੇ ਦੀ ਵਰਤੋਂ ਦੂਜਿਆਂ ਦੀ ਭਲਾਈ ਲਈ ਕੀਤੀ ਜਾ ਸਕੇ| ਉਨ੍ਹਾਂ ਕਿਹਾ ਕਿ ਤੁਹਾਡੇ ਤਿਆਗ ਨਾਲ ਜਿਸ ਪੈਸੇ ਦੀ ਬਚਤ ਹੋਈ ਹੈ, ਉਸ ਹੋਰ ਲੋਂੜਮੰਦ ਲੋਕਾਂ ਦੀ ਮਦਦ ‘ਤੇ ਖਰਚ ਕੀਤਾ ਜਾਵੇਗਾ| ਤੁਹਾਡੇ ਵਰਗੇ ਲੋਕ ਦੇਸ਼ ਤੇ ਸਮਾਜ ਦੀ ਸੱਚੀ ਸ਼ਕਤੀ ਹੈ|

ਮੁੱਖ ਮੰਤਰੀ ਅੱਜ ਕਰਨਾਲ ਤੋਂ ਸੀਐਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਦੇ ਤਹਿਤ ਆਡਿਓ ਕਾਨਫਰੈਂਸਿੰਗ ਰਾਹੀਂ ਬੁਢਾਪਾ ਸਨਮਾਨ ਭੱਤਾ ਨਾ ਲੈਣ ਵਾਲੇ ਸੀਨੀਅਰ ਨਾਗਰਿਕਾਂ ਨਾਲ ਸਿੱਧੀ ਗੱਲਬਾਤ ਕਰ ਰਹੇ ਸਨ| ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਦੀ ਰਕਮ 1 ਜਨਵਰੀ, 2024 ਤੋਂ ਵੱਧਾ ਕੇ 3,000 ਰੁਪਏ ਕਰਨ ਦਾ ਐਲਾਨ ਕੀਤਾ ਹੋਇਆ ਹੈ|

ਉਨ੍ਹਾਂ (CM Manohar Lal) ਨੇ ਇਸ ਦੌਰਾਨ ਐਲਾਨ ਕਰਦੇ ਹੋਏ ਕਿਹਾ ਕਿ 60 ਸਾਲ ਦੀ ਉਮਰ ਦੀ ਪਾਤਰ ਸੀਨੀਅਰ ਨਾਗਰਿਕਾਂ ਨੇ ਸਹਿਮਤੀ ਨਾਲ ਪੈਨਸ਼ਨ ਲੈਣ ਤੋਂ ਮਨ੍ਹਾਂ ਕੀਤਾ, ਉਨ੍ਹਾਂ ਦੀ ਗਿਣਤੀ 40,000 ਹੈ| ਇਸ ਨਾਲ ਸਾਲ ਦਾ ਲਗਭਗ 100 ਕਰੋੜ ਰੁਪਏ ਬਣਦਾ ਹੈ| ਇਸ ਬਚੀ ਹੋਈ ਰਕਮ ਨਾਲ 22 ਜਿਲ੍ਹਿਆਂ ਵਿਚ ਬਣਨ ਵਾਲੇ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਦੇ ਤਹਿਤ ਸੇਵਾ ਆਸ਼ਰਮਾਂ ਵਿਚ 100 ਕਰੋੜ ਰੁਪਏ ਦੀ ਰਕਮ ਦਾ ਬਜਟ ਸੈਕਸ਼ਨ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਭਵਨ ਬਣ ਸਕਣ ਅਤੇ ਦੇਖਭਾਲ ਲਈ ਵਿਵਸਥਾ ਹੋ ਸਕੇ|

ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਲਈ ਸਿਹਤ ਦੇਖਭਾਲ ਲਈ ਹਸਪਤਾਲਾਂ ਵਿਚ ਸੀਨੀਅਰ ਸਿਟੀਜਨ ਕਾਰਨਰ ਬਣਾਏ ਗਏ ਹਨ| ਬਜੁਰਗ ਬਿਮਾਰ ਹੋ ਜਾਂਦਾ ਹੈ ਤਾਂ ਹਸਪਤਾਲ ਜਾਂਦਾ ਹੈ| ਆਮਤੌਰ ‘ਤੇ ਹਸਪਤਾਲਾਂ ਵਿਚ ਭੀੜ ਰਹਿੰਦੀ ਹੈ ਅਤੇ ਬਜੁਰਗਾਂ ਨੂੰ ਲਾਇਨ ਵਿਚ ਲਗ ਕੇ ਪਰਚੀ ਬਣਾਉਣਾ ਤੇ ਹੋਰ ਕੰਮ ਕਰਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ| ਸੀਨੀਅਰ ਸਿਟੀਜਨ ਕਾਰਨਰ ਵਿਚ ਪਰਚੀ ਬਣਾਉਣ ਤੋਂ ਲੈਕੇ ਦਵਾਈ ਦਿਵਾਉਣ ਤਕ ਦਾ ਕੰਮ ਕੀਤਾ ਜਾਂਦਾ ਹੈ|

ਮਨੋਹਰ ਲਾਲ ਨੇ ਗਲਬਾਤ ਦੌਰਾਨ ਕਿਹਾ ਕਿ ਬਜੁਰਗਾਂ ਦੀ ਸੁਰੱਖਿਆ ਲਈ ਇਸ ਮਾਲੀ ਬਜਟ ਵਿਚ 80 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਲਈ ਪ੍ਰਹਰੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ| ਪਰਿਵਾਰ ਪਛਾਣ ਪੱਤਰ ਦੇ ਡਾਟਾ ਅਨੁਸਾਰ ਸੂਬੇ ਵਿਚ 80 ਸਾਲ ਤੋਂ ਵੱਧ ਉਮਰ ਦੇ 3.30 ਲੱਖ ਬਜੁਰਗ ਹਨ| ਇੰਨ੍ਹਾਂ ਵਿਚੋਂ 3600 ਬਜੁਰਗ ਤਾਂ ਅਜਿਹੇ ਹਨ, ਜੋ ਇਕਲੇ ਰਹਿੰਦੇ ਹਨ| ਪ੍ਰਹਰੀ ਯੋਜਨਾ ਵਿਚ ਇੰਨ੍ਹਾਂ ਬਜੁਰਗਾਂ ਦਾ ਹਾਲਚਾਲ ਪੁੱਛਣ ਲਈ ਸੇਵਾਮੁਕਤ ਸਰਕਾਰੀ ਕਰਮਚਾਰੀ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਮਿਲੇਗਾ| ਜੇਕਰ ਕਿਸੇ ਬਜੁਰਗ ਨੂੰ ਮੈਡੀਕਲ ਮਦਦ, ਸੰਪਤੀ ਦੀ ਸੁਰੱਖਿਆ ਜਾਂ ਕਿਸੇ ਹੋਰ ਮਦਦ ਦੀ ਲੋਂੜ ਹੋਵੇਗੀ ਤਾਂ ਸਬੰਧਤ ਸਰਕਾਰੀ ਵਿਭਾਗ ਰਾਹੀਂ ਉਸ ਦੀ ਮਦਦ ਕੀਤੀ ਜਾਵੇਗੀ|

ਉਨ੍ਹਾਂ ਕਿਹਾ ਕਿ ਸਰਕਾਰ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਦੇ ਤਹਿਤ ਸੇਵਾ ਆਸ਼ਰਮਾਂ ਵਿਚ ਕਰਨਗੇ| ਰਿਵਾੜੀ ਵਿਚ ਇਕ ਅਜਿਹਾ ਆਸ਼ਰਮ ਖੋਲ੍ਹਿਆ ਜਾ ਚੁੱਕਿਆ ਹੈ ਅਤੇ ਇਕ ਹੋਰ ਕਰਨਾਲ ਵਿਚ ਬਣ ਰਿਹਾ ਹੈ| ਇਸ ਤੋਂ ਇਲਾਵਾ, 14 ਜਿਲ੍ਹਿਆਂ ਵਿਚ ਇਸ ਲਈ ਜਮੀਨ ਦੀ ਪਛਾਣ ਕਰ ਲਈ ਗਈ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸੀਨੀਅਰ ਨਾਗਰਿਕ ਦੀ ਸੇਵਾ ਲਈ ਰੈਡ ਕਰਾਸ ਸੋਸਾਇਟੀ ਵੱਲੋਂ ਪਾਣੀਪਤ, ਅੰਬਾਲਾ ਤੇ ਪੰਚਕੂਲਾ ਵਿਚ ਓਲਡ ਏਜ ਹੋਮ ਚਲਾਏ ਜਾ ਰਹੇ ਹਨ|

ਪੰਚਕੂਲਾ ਵਿਚ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਵੱਲੋਂ ਵੀ ਓਲਡ ਏਜ ਹੋਮ ਚਲਾਇਆ ਜਾ ਰਿਹਾ ਹੈ| ਇਸ ਤੋਂ ਇਲਾਵਾ, ਸੂਬੇ ਦੇ 13 ਜਿਲ੍ਹਿਆਂ ਵਿਚ ਜਿੰਨ੍ਹਾਂ ਵਿਚ ਭਿਵਾਨੀ, ਗੁਰੂਗ੍ਰਾਮ, ਹਿਸਾਰ, ਜੀਂਦ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਪੰਚਕੂਲਾ, ਰੋਹਤਕ, ਰਿਵਾੜੀ, ਸਿਰਸਾ, ਯਮੁਨਾਨਗਰ, ਝੱਜਰ ਅਤੇ ਬਹਾਦੁਰਗੜ੍ਹ ਸ਼ਾਮਿਲ ਹਨ ਵਿਚ 14 ਡੇ ਕੇਅਰ ਸੈਂਟਰ ਚਲ ਰਹੇ ਹਨ| ਉਨ੍ਹਾਂ ਕਿਹਾ ਕਿ ਜੇਕਰ ਕੋਈ ਸੇਵਾਮੁਕਤ ਸਰਕਾਰੀ ਕਰਮਚਾਰੀ ਪ੍ਰਹਰੀ ਯੋਜਨਾ ਨਾਲ ਜੁੜਣਾ ਚਾਹੁੰਦਾ ਹੈ ਤਾਂ ਉਹ ਡਾਇਲ 112 ‘ਤੇ ਸੰਪਰਕ ਕਰ ਸਕਦਾ ਹੈ|