CM ਮਨੋਹਰ ਲਾਲ ਨੇ ਪਲਵਲ ਦੇ ਦੁਧੌਲਾ ‘ਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਪਰਿਸਰ ਦਾ ਕੀਤਾ ਉਦਘਾਟਨ

Palwal

ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਪਲਵਲ (Palwal) ਜਿਲ੍ਹਾ ਦੇ ਦੁਧੌਲਾ ਪਿੰਡ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਨਵੇਂ ਨਿਰਮਾਣਤ ਪਰਿਸਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਪਰਿਸਰ ਵਿਚ 357 ਕਰੋੜ ਰੁਪਏ ਦੀ ਮਨੋਹਰ ਸੌਗਾਤ ਯੂਨੀਵਰਸਿਟੀ ਨੂੰ ਦਿੰਦੇ ਹੋਏ ਲਗਾਤਾਰ ਹਰ ਸੰਭਵ ਸਹਿਯੋਗ ਕਰਦੇ ਹੋਏ ਵਿਦਿਆਰਥੀਆਂ ਨੂੰ ਲਾਭ ਦੇਣ ਦੀ ਗੱਲ ਕਹੀ।

ਉਦਘਾਟਨ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਸ਼ੁਭ ਸੰਦੇਸ਼ ਵਿਚ ਕਿਹਾ ਕਿ ਅੱਜ ਪੂਰੀ ਦੁਨੀਆ ਵਿਚ ਭਾਰਤ ਦਾ ਨੌਜੁਆਨ ਕੌਸ਼ਲ ਵਿਕਾਸ ਦੇ ਬਲਬੂਤੇ ਆਪਣਾ ਪ੍ਰਭਾਵ ਸਥਾਪਿਤ ਕਰ ਰਿਹਾ ਹੈ ਅਤੇ ਹਰਿਆਣਾ ਕੌਸ਼ਲ ਵਿਕਾਸ ਦੇ ਖੇਤਰ ਵਿਚ ਆਪਣੀ ਅਮੁੱਲ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਪਹਿਲਾ ਕੌਸ਼ਲ ਯੂਨੀਵਰਸਿਟੀ ਪਲਵਲ (Palwal) ਜਿਲ੍ਹਾ ਵਿਚ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਯੂਨੀਵਰਸਿਟੀ ਦੀ ਬਿਹਤਰ ਪਲੇਸਮੈਂਟ ਵੀ ਹੋ ਰਹੀ ਹੈ ਅਤੇ ਨੌਜੁਆਨ ਇੱਥੇ ਕੌਸ਼ਲ ਵਿਕਾਸ ਤੋਂ ਆਤਮਨਿਰਭਰ ਹੋ ਕੇ ਸਵੈਰੁਜਗਾਰ ਵੀ ਉਪਲਬਧ ਰਹੇ ਹਨ।

ਸਿੱਖਿਆ ਦੇ ਸਾਰੇ ਆਯਾਮ ਦੇ ਨਾਲ ਕੌਸ਼ਲ ਬਣਿਆ ਵੱਡਾ ਫੈਕਟਰ: ਮੁੱਖ ਮੰਤਰੀ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਦੇਸ਼ ਲਈ ਸੱਭ ਤੋਂ ਵੱਡੀ ਚਨੌਤੀ ਹੈ। ਪਹਿਲਾਂ ਸਿਖਿਆ ਇਕ ਸਰੋਤ ਹੁੰਦਾ ਸੀ। ਅਸੀਂ ਸਿਖਿਆ ਦਾ ਵਿਆਪਕ ਪ੍ਰਚਾਰ ਪ੍ਰਸਾਰ ਕਰਦੇ ਹੋਏ ਸਿਖਿਆ ਨੂੰ ਕੌਸ਼ਲ ਨਾਲ ਜੋੜਦੇ ਹੋਏ ਰੁਜਗਾਰ ਦੇ ਮਾਰਗ ਨੌਜੁਆਨ ਸ਼ਕਤੀ ਦੇ ਲਈ ਪ੍ਰਸ਼ਸਤ ਕੀਤੇ। ਉਨ੍ਹਾਂ ਨੇ ਕਿਹਾ ਕਿ ਪੜਾਈ ਗਿਆਨਵਰਧਨ ਦਾ ਇਕ ਪਹਿਲੂ ਹੈ ਪਰ ਮੌਜੂਦਾ ਤੇ ਵਿਵਹਾਰਕ ਗਿਆਨ ਕਲਾ ਤੇ ਕੌਸ਼ਲ ਅਧਾਰਿਤ ਸਿਖਿਆ ਤੋਂ ਹੀ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਿਖਿਆ ਦੇ ਸਾਰੇ ਮੁਕਾਮ ਦੇ ਨਾਲ ਕੌਸ਼ਲ ਵਿਕਾਸ ਵੱਡਾ ਫੈਕਟਰ ਬਣਦਾ ਜਾ ਰਿਹਾ ਹੈ।

ਕਲਾ ਅਤੇ ਕੌਸ਼ਲ ਦੇ ਦੇਵਤਾ ਨੂੰ ਸਮਰਪਿਤ ਹੈ ਯੂਨੀਵਰਸਿਟੀ

ਮੁੱਖ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਸ੍ਰੀ ਵਿਸ਼ਵਕਰਮਾ ਦੇ ਨਾਂਅ ਨਾਲ ਬਣੀ ਇਹ ਯੂਨੀਵਰਸਿਟੀ ਕਲਾ ਅਤੇ ਕੌਸ਼ਲ ਦੇ ਦੇਵਤਾ ਦੀ ਕਾਰਜਸ਼ੈਲੀ ਨੂੰ ਸਮਰਪਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਭੂਮੀ ‘ਤੇ ਜੋ ਵੀ ਕਲਾ ਤੇ ਕੌਸ਼ਲ ਦਾ ਕਾਰਜ ਸ਼ੁਰੂ ਹੁੰਦਾ ਹੈ ਉਹ ਭਗਵਾਨ ਵਿਸ਼ਵਕਰਮਾ ਵੱਲੋਂ ਪ੍ਰਦੱਤ ਸਿਖਿਆ ਤੇ ਮਾਰਗਦਰਸ਼ਨ ਨਾਲ ਹੀ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਨੌਜੁਆਨ ਨੁੰ ਸਹੀ ਕੌਸ਼ਲ ਵਿਕਾਸ ਨਾਲ ਜੋੜਨ ਦੇ ਲਈ ਸ਼ੁਰੂ ਕੀਤੇ ਗਏ ਇਸ ਯੂਨੀਵਰਸਿਟੀ ਦੇ ਵਿਕਾਸ ਲਈ 1000 ਕਰੋੜ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਮੰਜੂਰ ਕੀਤੀ ਗਈ ਹੈ ਜਿਸ ਵਿਚ ਹੁਣ ਤਕ 357 ਕਰੋੜ ਰੁਪਏ ਇੰਫ੍ਰਾਸਟਕਚਰ ‘ਤੇ ਖਰਚ ਹੋ ਚੁੱਕੇ ਹਨ ਅਤੇ ਜਲਦੀ ਹੀ ਸਰਕਾਰ ਵੱਲੋਂ ਯੂਨੀਵਰਸਿਟੀ ਪ੍ਰਬੰਧਨ ਦੀ ਅਪੀਲ ‘ਤੇ 150 ਕਰੋੜ ਰੁਪਏ ਦੀ ਰਕਮ ਜਲਦੀ ਜਾਰੀ ਕਰ ਦਿੱਤੀ ਜਾਵੇਗੀ।

ਕੌਸ਼ਲ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਂਲ ਹਰਿਆਣਾ ਸਰਕਾਰ ਨੇ ਗਠਨ ਕੀਤੇ ਵਿਭਾਗ

ਮੁੱਖ ਮੰਤਰੀ ਨੇ ਕਿਹਾ ਕਿ ਕੌਸ਼ਲ ਵਿਕਾਸ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਸਰਕਾਰ ਨੇ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਲਈ ਹਰਿਆਣਾ ਕੌਸ਼ਲ ਵਿਕਾਸ ਨਿਗਮ ਤੇ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਹੈ। ਇੰਨ੍ਹਾਂ ਨਿਗਮ ਰਾਹੀਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਨਾਲ ਏਮਓਯੂ ਕਰਦੇ ਹੋਏ ਨੌਜੁਆਨਾਂ ਦੇ ਲਈ ਰੁਜਗਾਰ ਵੱਲੋਂ ਖੋਲੇ ਹਨ।

ਹਰਿਆਣਾ ਦੀ ਕੌਸ਼ਲ ਯੂਨੀਵਰਸਿਟੀ ਬਣਿਆ ਰੋਲ ਮਾਡਲ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ (Palwal) ਹੋਰ ਸੂਬਿਆਂ ਦੇ ਲਈ ਰੋਲ ਮਾਡਲ ਬਣਿਆ ਹੋਇਆ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਅੱਜ ਉਨ੍ਹਾਂ ਨੇ ਯੂਨੀਵਰਸਿਟੀ ਵਿਚ ਤਕਸ਼ਸ਼ਿਲਾ ਪ੍ਰਸਾਸ਼ਨਿਕ ਭਵਨ ਤੋਂ 10 ਬਲਾਕ ਦਾ ਉਦਘਾਟਨ ਕੀਤਾ ਹੈ, ਜਿਨ੍ਹਾਂ ਵਿਚ 6 ਵਿਦਿਅਕ ਬਲਾਕ ਵਿਚ 69 ਕਲਾਸਰੂਮ ਹਨ ਅਤੇ ਜਿਆਦਾਤਰ ਸਮਾਰਟ ਕਲਾਸ ਰੂਮ, ਕੰਪਿਊਟਰ ਲੈਬ, ਪ੍ਰਸਾਸ਼ਨਿਕ ਭਵਨ, ਇਕ ਸੈਂਟਰ ਆਫ ਏਕਸੀਲੈਂਸ ਹਨ। ਸੀਏਨਸੀ ਲੈਬ, ਸੋਲਰ ਲੈਬ, ਏਡਵਾਂਸਡ ਇਲੈਕਟ੍ਰਿਕ ਲੈਬ, ਇਲੈਕਟ੍ਰੋਨਿਕ ਲੈਬ, ਵੇਲਡਿੰਗ ਲੈਬ ਵੀ ਉਦਘਾਟਨ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਕੁੜੀਆਂ-ਮੁੰਡਿਆਂ ਦੇ ਲਈ ਹਾਸਟਲ ਵੀ ਪਰਿਸਰ ਵਿਚ ਬਣ ਕੇ ਤਿਆਰ ਹੈ, ਜਿਨ੍ਹਾਂ ਵਿਚ 500-500 ਬੈਡ ਦੀ ਵਿਵਸਥਾ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕੌਸ਼ਲ ਯੂਨੀਵਰਸਿਟੀ ਵਿਚ ਤਿੰਨ ਦਰਜਨ ਤੋਂ ਵੱਧ ਕੋਰਸ ਚੱਲ ਰਹੇ ਹਨ ਜੋ ਨੌਜੁਆਨਾਂ ਦੇ ਕੌਸ਼ਲ ਵਿਕਾਸ ਵਿਚ ਅਹਿਮ ਹਨ। ਵਿਦਿਆਰਥੀ ਆਪਣੀ ਇੱਛਾ ਅਨੁਸਾਰ ਦਾਖਲਾ ਲੈ ਕੇ ਆਪਣੇ ਕੌਸ਼ਲ ਤਹਿਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਟੀਮ ਦੀ ਕਾਰਗੁਜਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੂਨੀਵਰਸਿਟੀ ਪਰਿਸਰ ਵਿਚ ਦੇਸ਼ ਦਾ ਪਹਿਲਾ ਇਨੋਵੇਟਿਵ ਸਕਿਲ ਸਕੂਲ ਬਣਾਇਆ ਗਿਆ ਹੈ ਜਿਸ ਵਿਚ ਏਆਈ, ਆਈਟੀ, ਆਟੋਮੇਸ਼ਨ, ਡੇਟਾ ਸਾਇੰਸ , ਹੈਲਥ ਕੇਅਰ ਅਤੇ ਯੋਗ ਵਰਗੇ ਵਿਸ਼ਿਆਂ ਦਾ ਅਧਿਐਨ ਕਰਾਇਆ ਜਾ ਰਿਹਾ ਹੈ।

ਨੌਜੁਆਨ ਸ਼ਕਤੀ ਦੇ ਹਿੱਤ ਵਿਚ ਕੰਮ ਕਰ ਰਹੀ ਸਰਕਾਰ – ਗੁਰਜਰ

ਉਦਘਾਟਨ ਸਮਾਰੋਹ ਵਿਚ ਕੇਂਦਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੇ ਸੂਬੇ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਕੌਸ਼ਲ ਦੇ ਆਧਾਰ ‘ਤੇ ਹੀ ਨੌਜੁਆਨ ਸ਼ਕਤੀ ਦੇ ਹਿੱਤ ਵਿਚ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕੌਸ਼ਲ ਦੇ ਬਲਬੂਤੇ ‘ਤੇ ਹੀ ਭਾਰਤ ਦਾ ਸਪਨਾ ਸਾਕਾਰ ਹੋ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਜਦੋਂ ਦੇਸ਼ ਤੇ ਵਿਦੇਸ਼ ਦੇ ਪ੍ਰਤੀਨਿਧੀ ਇਸ ਯੂਨੀਵਰਸਿਟੀ (Palwal) ਦਾ ਦੌਰਾ ਕਰਨ ਆਉਂਦੇ ਹਨ ਅਤੇ ਸੁਖਦ ਤਜਰਬਾ ਲੈ ਕੇ ਉਹ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੌਸ਼ਲ ਅਧਾਰਿਤ ਸਿਖਿਆ ਨੌਜੁਆਨਾਂ ਦੇ ਲਈ ਮਾਰਗਦਰਸ਼ਕ ਹੈ।

ਰੁਜਗਾਰ ਦੇਣ ਦਾ ਮੰਚ ਬਣਿਆ ਕੌਸ਼ਲ ਯੂਨੀਵਰਸਿਟੀ – ਮੂਲਚੰਦ ਸ਼ਰਮਾ

ਹਰਿਆਣਾ ਦੇ ਟ੍ਰਾਂਸਪੋਰਟ ਅਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਕੌਸ਼ਲ ਵਿਕਾਸ ‘ਤੇ ਕੇਂਦ੍ਰਿਤ ਹੋ ਕੇ ਨੌਜੁਆਨਾਂ ਦੇ ਲਈ ਸਿਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਰੁਜਕਾਰ ਦੇਣ ਦਾ ਮੰਚ ਬਣ ਚੁੱਕੀ ਹੈ ਅਤੇ ਰਿਵਾਇਤੀ ਕਲਾ ਅਤੇ ਕੌਸ਼ਲ ਦੇ ਨਾਲ ਨੌਜੁਆਨਾ ਦੀ ਮਜਬੂਤ ਪੌਧ ਤਿਆਰ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਯੂਨੀਵਰਸਿਟੀ (Palwal)  ਵਿਚ 3 ਮਹੀਨੇ ਤੋਂ ਲੈ ਕੇ 3 ਸਾਲ ਤਕ ਦੇ ਕੋਰਸ ਅਨੁਰੂਪ ਕੋਰਸ ਹਨ ਜਿਸ ਵਿਚ ਨੌਜੁਆਨ ਆਪਣੇ ਕੌਸ਼ਲ ਦਾ ਵਿਕਾਸ ਕਰ ਰਹੇ ਹਨ।

          ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਨਹਿਰੂ ਨੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਭਾਰੀ ਉਦਯੋਗ ਅਤੇ ਉਰਜਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ, ਹਰਿਆਣਾ ਦੇ ਟ੍ਰਾਂਸਪੋਰਟ ਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ, ਪ੍ਰਥਲਾ ਤੋਂ ਵਿਧਾਇਕ ਨੈਯਨਪਾਲ ਰਾਵਤ, ਵਿਧਾਇਕ ਨਰੇਂਦਰ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀਆਂ ਦਾ ਯੂਨੀਵਰਸਿਟੀ ਪਰਿਸਰ ਦੇ ਉਦਘਾਟਨ ਸਮਾਰੋਹ ਵਿਚ ਪਹੁੰਚਣ ‘ਤੇ ਸਵਾਗਤ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।