ਚੰਡੀਗੜ੍ਹ, 21 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਚੰਡੀਗੜ੍ਹ ਦੇ ਸੀਨੀਅਰ ਪ੍ਰੈਸ ਫੋਟੋ ਜਰਨਲਿਸਟ ਸਰਦਾਰ ਸੰਤੋਖ ਸਿੰਘ (journalist Santokh Singh) , ਜਿਨ੍ਹਾਂ ਨੂੰ ਤਾਇਆ ਜੀ ਦੇ ਨਾਂਅ ਨਾਲ ਜਾਣਦੇ ਸਨ, ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ। ਉਨ੍ਹਾਂ ਨੇ ਸੋਗ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਅਤੇ ਪਰਮਾਤਮਾ ਤੋਂ ਮਰਹੂਮ ਰੂਹ ਨੂੰ ਆਪਣੇ ਚਰਣਾਂ ਵਿਚ ਸਥਾਨ ਦੇਣ ਦੀ ਅਰਦਾਸ ਕੀਤੀ।
ਸਰਦਾਰ ਸੰਤੋਖ ਸਿੰਘ (journalist Santokh Singh) ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ ਅਤੇ ਵੀਰਵਾਰ ਦੀ ਸਵੇਰੇ ਉਹ ਜਿੰਦਗੀ ਦੀ ਜੰਗ ਹਾਰ ਗਏ। ਮੌਜੂਦਾ ਵਿਚ ਊਹ ਰੋਜਾਨਾ ਸਪੋਕਸਮੈਨ ਦੇ ਮੁੱਖ ਫੋਟੋ ਜਰਨਲਿਸਟ ਸਨ। ਉਨ੍ਹਾਂ ਨੇ ਪਹਿਲਾਂ ਪੰਜਾਬ ਰਾਜ ਉਦਯੋਗਿਕ ਨਿਰਯਾਤ ਨਿਗਮ ਪੀਏਸਆਈਈਸੀ, ਸੈਕਟਰ17, ਚੰਡੀਗੜ੍ਹ ਵਿਚ ਟ੍ਰੇਸਰ, ਮੈਪ ਨੇਵਿਸ ਵਜੋ ਵੀ ਕੰਮ ਕੀਤਾ ਸੀ, ਪਰ ਉਹ ਕਾਰਟੂਨਿੰਗ, ਪੇਂਟਿੰਗ ਵਿਚ ਬਹੁਤ ਮਾਹਰ ਸਨ।
ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਵੀ ਸਰਦਾਰ ਸੰਤੋਖ ਸਿੰਘ ਦੇ ਨਿਧਨ ‘ਤੇ ਸੋਗ ਪ੍ਰਗਟ ਕੀਤਾ।