ਚੰਡੀਗੜ੍ਹ, 11 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੈਥਲ ਜ਼ਿਲ੍ਹੇ ਦੇ ਗੁਹਲਾ ਵਿਚ 10 ਓਡੀਆਰ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ‘ਤੇ 8.76 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇੰਨ੍ਹਾਂ ਸੜਕਾਂ ਤੋਂ ਉਤਪਾਦਨ ਦੇ ਖੇਤਰਾਂ ਅਤੇ ਉਨ੍ਹਾਂ ਨੁੰ ਬਾਜਾਰ ਕੇਂਦਰਾਂ, ਤਹਿਸੀਲ ਮੁੱਖ ਦਫਤਰਾਂ, ਬਲਾਕ ਵਿਕਾਸ ਮੁੱਖ ਦਫਤਰਾਂ, ਰੇਲਵੇ ਸਟੇਸ਼ਨਾਂ ਆਦਿ ਤੱਕ ਪਹੁੰਚ ਆਸਾਨ ਹੋ ਜਾਵੇਗੀ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਰਿਯੋਜਨਾਵਾਂ ਵਿਚ ਪਿੰਡ ਥੇਹ ਮੁਕਰਿਆ ਤੋਂ ਭੂਨਾ ਤਕ ਸੜਕ ਦਾ ਚੌੜਾਕਰਨ ਅਤੇ ਮਜਬੂਤੀਕਰਨ ਕੰਮ 90.97 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ, 36.93 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਜੋਧਵਾ ਲਈ ਲਿੰਕ ਰੋਡ ਦਾ ਚੌੜਾਕਰਣ ਪ੍ਰਦਾਨ ਕਰਨਾ, 58.10 ਲੱਖ ਰੁਪਏ ਦੀ ਅੰਦਾਜਾ ਲਾਗਤ ਤੋਂ ਪਿੰਡ ਸਾਰੋਲਾ ਤੋਂ ਖੰਹੇਰ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ, 4.38 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਭਾਗਲ-ਬਲਬੇੜਾ -ਥੇਹ ਨਿਯੂਲ-ਚੀਕਾ-ਕੈਥਲ ਰੋਡ ਤੋਂ ਭੈਣੀ ਸਾਹਿਬ ਗੁਰੂਦੁਆਰਾ ਤਕ ਗ੍ਰਾਮੀਣ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ, 46.17 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਨੰਗਲ ਪਿੰਡ ਤੋਂ ਗੋਘ ਸੰਪਰਕ ਸੜਕ ਦਾ ਅਪਗ੍ਰੇਡ, 52.92 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਗੁਹਲਾ ਖਰਕਾ ਤੋਂ ਥੇਹ ਭੁਟਾਨਾ ਸੜਕ ਦਾ ਮਜਬੂਤੀਕਰਣ , ਅਤੇ ਕੈਥਲ ਜ਼ਿਲ੍ਹੇ ਵਿਚ ਨਾਗਲ ਤੋਂ ਲੇਂਡਰ ਪਰਿਜਾਦਾ ਸੜਕ ਦਾ ਮਜਬੂਤੀਕਰਣ, ਜਿਸ ਦੀ ਅੰਦਾਜਾ ਲਾਗਤ 33.92 ਲੱਖ ਰੁਪਏ ਹੈ ਸਮੇਤ 3 ਹੋਰ ਸੜਕਾਂ ਵੀ ਸ਼ਾਮਲ ਹੈ।