CM ਮਾਨ

CM ਮਾਨ ਵਲੋਂ ਰਾਜਪਾਲ ਦੀ ਚਿੱਠੀ ਦਾ ਜਵਾਬ, ਕਿਹਾ- ਸਰਕਾਰ 3 ਕਰੋੜ ਪੰਜਾਬੀਆਂ ਪ੍ਰਤੀ ਜਵਾਬਦੇਹ ਹੈ, ਕੇਂਦਰ ਵੱਲੋਂ ਨਿਯੁਕਤ ਰਾਜਪਾਲ ਨੂੰ ਨਹੀਂ

ਚੰਡੀਗੜ੍ਹ, 13 ਫਰਵਰੀ 2023: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਿੰਸੀਪਲਾਂ ਦੀ ਸਿੰਘਾਪੁਰ ਟਰੇਨਿੰਗ ‘ਤੇ ਸਵਾਲ ਚੁੱਕੇ ਹਨ, ਇਸ ਸੰਬੰਧੀ ਪੰਜਾਬ ਦੇ ਗਵਰਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਚਿੱਠੀ ਲਿਖ ਕੇ ਕਈ ਵਿਸ਼ਿਆਂ ‘ਤੇ ਜਵਾਬ ਮੰਗਿਆ |ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮੈਨੂੰ ਮਿਲੀ,ਇਸ ਚਿੱਠੀ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਹਨ ਉਹ ਸਾਰੇ ਸਟੇਟ ਦੇ ਵਿਸ਼ੇ ਹਨ, ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ, ਇਸਨੂੰ ਹੀ ਮੇਰਾ ਜਵਾਬ ਸਮਝੋ |

Governor's

CM mann

 

Scroll to Top