8 ਸਤੰਬਰ 2025: ਮੁੱਖ ਮੰਤਰੀ ਭਗਵੰਤ ਮਾਨ (Bhagwant maan) ਦੇ ਭਰਾ ਗਿਆਨ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਪੋਸਟਾਂ ਕਾਰਨ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਸ਼ਨੀਵਾਰ ਨੂੰ ਪੋਸਟ ਪਾਉਣ ਤੋਂ ਬਾਅਦ, ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਐਤਵਾਰ ਸ਼ਾਮ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਸਮਰਥਨ ਵਿੱਚ ਫਿਰ ਤੋਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ। ਉਨ੍ਹਾਂ ਨੇ ਪੰਜਾਬ ਦੀ ਮਾਈਨਿੰਗ ਨੀਤੀ ਵਿੱਚ ਬਦਲਾਅ ਲਿਆਉਣ ਦੀ ਮੰਗ ਉਠਾਈ ਹੈ।
ਮਾਈਨਿੰਗ ਨੀਤੀ ਵਿੱਚ ਬਦਲਾਅ ਦੀ ਮੰਗ
ਗਿਆਨ ਸਿੰਘ ਮਾਨ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਨੂੰ ਕੈਬਨਿਟ ਮੀਟਿੰਗ ਬੁਲਾ ਕੇ ਮਾਈਨਿੰਗ ਨੀਤੀ ਨੂੰ ਬਦਲਣਾ ਚਾਹੀਦਾ ਹੈ। ਕਿਸਾਨਾਂ ਨੂੰ ਦਰਿਆਈ ਰੇਤ ਨਾਲ ਤਬਾਹ ਹੋਈਆਂ ਜ਼ਮੀਨਾਂ ਤੋਂ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਕਿਸਾਨ ਆਪਣੀਆਂ ਜ਼ਮੀਨਾਂ ਦੀ ਮੁਰੰਮਤ ਕਰ ਸਕਣ ਅਤੇ ਅਗਲੀ ਫਸਲ ਬੀਜ ਸਕਣ।
ਮੁੱਖ ਮੰਤਰੀ ਦੇ ਭਰਾ ਦੀ ਇਸ ਪੋਸਟ (post) ਤੋਂ ਰਾਜਨੀਤਿਕ ਮਾਹਿਰ ਗੰਭੀਰ ਅਰਥ ਕੱਢ ਰਹੇ ਹਨ। ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਦੇ ਭਰਾ ਦੀ ਮੰਗ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚਰਚਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਮਾਈਨਿੰਗ ਵਿਭਾਗ ‘ਤੇ ਸਵਾਲ ਉਠਾਏ ਜਾ ਸਕਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਤੀਰ ਨਾਲ ਦੋ ਨਹੀਂ ਸਗੋਂ ਕਈ ਨਿਸ਼ਾਨੇ ਮਾਰਨਾ ਚਾਹੁੰਦੇ ਹਨ, ਜਿਸਦੀ ਗੂੰਜ ਦਿੱਲੀ ਲੀਡਰਸ਼ਿਪ ਤੱਕ ਸੁਣਾਈ ਦੇ ਸਕਦੀ ਹੈ।
Read More: ‘ਆਪ’ ਸਰਕਾਰ ਦੀ ਸੰਵੇਦਨਸ਼ੀਲ ਪਹਿਲਕਦਮੀ ਕਾਰਨ – ਹੜ੍ਹ ਵਿੱਚ ਫਸੇ ਜਾਨਵਰਾਂ ਨੂੰ ਵੀ ਰਾਹਤ ਮਿਲੀ