ਹਵਾਈ ਜਹਾਜ਼

CM ਮਾਨ ਨੇ ਹੜਤਾਲੀ ਤਹਿਸੀਲਦਾਰਾਂ ਨੂੰ ਦਿੱਤੀ ਚੇਤਾਵਨੀ, ਤੁਹਾਡੀ ਸਮੂਹਿਕ ਛੁੱਟੀ ਤੁਹਾਨੂੰ ਮੁਬਾਰਕ

4 ਮਾਰਚ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (bhagwant maan) ਪੂਰੀ ਤਰ੍ਹਾਂ ਹੁਣ ਐਕਸ਼ਨ ਦੇ ਵਿੱਚ ਨਜਰ ਆ ਰਹੇ ਹਨ, ਦੱਸ ਦੇਈਏ ਕਿ ਬੀਤੇ ਦਿਨ ਤੋਂ ਤਹਿਸੀਲਦਾਰਾਂ (Tehsildars,) ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਹੁਣ ਹੜਤਾਲ ਤੇ ਜਾ ਰਹੇ ਹਨ| ਜਿਸ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

ਉਥੇ ਹੀ ਹੁਣ ਇਸ ਮਸਲੇ ਨੂੰ ਲੈ ਕੇ CM ਮਾਨ ਐਕਸ਼ਨ (action) ਦੇ ਵਿੱਚ ਨਜਰ ਆ ਰਹੇ ਹਨ, ਉਨ੍ਹਾਂ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਕਿਹਾ ਹੈ ਕਿ ਤੁਹਾਡੀ ਸਮੂਹਿਕ ਛੁੱਟੀ ਤੁਹਾਨੂੰ ਮੁਬਾਰਕ ਹੋ, ਪਰ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮ ਦੀ ਜਿੰਮੇਵਾਰੀ ਦੇ ਦਿੱਤੀ ਹੈ| ਐਨਾ ਹੀ ਨਹੀਂ ਬਲਕਿ CM ਮਨ ਨੇ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਹੁਣ ਲੋਕ ਫੈਸਲਾ ਕਰਨਗੇ ਕਿ ਤੁਹਾਨੂੰ ਛੁੱਟੀ (holiday) ਤੋਂ ਬਾਅਦ, ਕਿੱਥੇ ਜੁਆਇਨ ਕਰਵਾਉਣਾ ਹੈ| ਇਸ ਬਾਰੇ CM ਮਾਨ ਨੇ ਸੋਸ਼ਲ ਮੜਿਆ ਤੇ ਵੀ ਪੋਸਟ (post) ਸਾਂਝੀ ਕਰ ਜਾਣਕਾਰੀ ਦਿੱਤੀਆਂ ਹੈ|

CM ਮਾਨ ਨੇ X ‘ਤੇ ਪੋਸਟ ਸਾਂਝੀ ਕਰ ਲਿਖਿਆ- ਤਹਿਸੀਲਦਾਰਾਂ (Tehsildars) ਦੀ ਆਪਣੇ ਭਿੑਸ਼ਟਾਚਾਰੀ ਸਾਥੀਆਂ ਦੇ ਹੱਕ ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ..ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕਣ..ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ..ਪਰ ਛੁੱਟੀ ਤੋੰ ਬਾਅਦ ਕਦੋੰ ਜਾਂ ਕਿੱਥੇ join ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ

cm maan
cm man

Read More: ਪੰਜਾਬ ਸਰਕਾਰ ਵੱਲੋਂ 19 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

Scroll to Top