ਕਿਸਾਨਾਂ ਨੂੰ CM ਮਾਨ ਨੇ ਦਿੱਤੀ ਚੇਤਾਵਨੀ, ਪੰਜਾਬ ‘ਚ ਸੜਕਾਂ ਰੋਕਣਾ, ਰੇਲ ਗੱਡੀਆਂ ਰੋਕਣਾ ਜਾਂ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ

5 ਮਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (bhagwant singh maan) ਨੇ ਕਿਸਾਨਾਂ ਸਖਤ ਚਰਤਾਵਨੀ ਜਾਰੀ ਕਰ ਦਿੱਤੀ ਹੈ, CM ਮਾਨ ਨੇ ਸੋਸ਼ਲ ਮੀਡੀਆ (social media) ‘ਤੇ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ- ਪੰਜਾਬ ਵਿੱਚ ਸੜਕਾਂ ਨੂੰ ਰੋਕਣਾ, ਰੇਲ ਗੱਡੀਆਂ ਰੋਕਣਾ ਜਾਂ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਅਤੇ ਕਿਸੇ ਵੀ ਤਰ੍ਹਾਂ ਦਾ ਐਲਾਨ, ਧਰਨਾ ਜਾਂ ਹੜਤਾਲ ਜੋ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਵਿੱਚ ਵਿਘਨ ਪਾਉਂਦੀ ਹੈ, ਨੂੰ ਜਨਤਾ ਦੇ ਵਿਰੁੱਧ ਮੰਨਿਆ ਜਾਵੇਗਾ।

ਸਾਰੀਆਂ ਸੰਸਥਾਵਾਂ, ਸੰਗਠਨਾਂ ਅਤੇ ਯੂਨੀਅਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਵਿਰੋਧ ਦਰਜ ਕਰਵਾਉਣ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ, ਪਰ ਸਿਰਫ਼ ਲੋਕਾਂ ਨੂੰ ਪਰੇਸ਼ਾਨ ਕਰਨਾ ਸਹੀ ਨਹੀਂ ਹੈ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ। ਇਹ ਸੰਦੇਸ਼ ਪੰਜਾਬ (punjab) ਦੇ ਮਿਹਨਤੀ ਲੋਕਾਂ ਦੇ ਹਿੱਤ ਵਿੱਚ ਜਾਰੀ ਕੀਤਾ ਗਿਆ ਹੈ।

ਉਥੇ ਹੀ ਦੱਸ ਦੇਈਏ ਕਿ ਕਿਸਾਨਾਂ ਦੇ ਵਲੋਂ ਭਲਕੇ ਪ੍ਰਦਰਸ਼ਨ ਕੀਤਾ ਜਾਣਾ ਹੈ, ਉਥੇ ਹੀ ਪੰਜਾਬ ਦੇ ਪਟਿਆਲਾ (patiala) ਜ਼ਿਲ੍ਹੇ ਦੇ ਸ਼ੰਭੂ ਪੁਲਿਸ ਸਟੇਸ਼ਨ ਦੀ ਘੇਰਾਬੰਦੀ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਸੋਮਵਾਰ ਸਵੇਰੇ 4 ਵਜੇ ਉਸਦੇ ਫਰੀਦਕੋਟ ਵਾਲੇ ਘਰ ਪਹੁੰਚੇ। ਡੱਲੇਵਾਲ ਨੇ ਖੁਦ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ।

Read More: ਕਿਸਾਨ ਯੂਨੀਅਨਾਂ 6 ਮਈ ਨੂੰ ਸ਼ੰਭੂ ਥਾਣੇ ਦਾ ਕਰਨਗੀਆਂ ਘਿਰਾਓ

ਵਿਦੇਸ਼

Scroll to Top