26 ਨਵੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant maan) ਅੱਜ ਗੁਰਦਾਸਪੁਰ ਜਾ ਰਹੇ ਹਨ| ਉਥੇ ਉਹ ਦੀਨਾਨਗਰ ਵਿੱਚ ਨਵੇਂ ਖੰਡ ਮਿੱਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਉਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ 2,000 ਟਨ ਤੋਂ ਵਧਾ ਕੇ 5,000 ਟਨ ਕੀਤੀ ਗਈ|
ਇਹ ਮਿੱਲ ਅਤਿ-ਆਧੁਨਿਕ ਮਸ਼ੀਨਰੀ, ਸਲਫਰ-ਮੁਕਤ ਰਿਫਾਇੰਡ ਸ਼ੂਗਰ ਪਲਾਂਟ (sugar plat) ਅਤੇ 28.5 ਮੈਗਾਵਾਟ ਪਾਵਰ ਪਲਾਂਟ ਨਾਲ ਲੈਸ ਹੋਵੇਗੀ। ਜਿੱਥੇ ਪਹਿਲਾਂ ਗੰਨਾ 2,850 ਕਿਸਾਨਾਂ ਤੋਂ ਖਰੀਦਿਆ ਜਾਂਦਾ ਸੀ, ਹੁਣ ਇਹ ਗਿਣਤੀ ਵਧ ਕੇ 7,025 ਕਿਸਾਨਾਂ ਤੱਕ ਪਹੁੰਚ ਜਾਵੇਗੀ, ਅਤੇ ਉਨ੍ਹਾਂ ਨੂੰ ਲਾਭ ਹੋਵੇਗਾ। ਇਸੇ ਮਿੱਲ ‘ਤੇ ਲੱਗਣ ਵਾਲਾ ਪਾਵਰ ਪਲਾਂਟ PSPCL ਨੂੰ 20 ਮੈਗਾਵਾਟ ਬਿਜਲੀ ਵੇਚ ਕੇ ₹20 ਕਰੋੜ ਦਾ ਵਾਧੂ ਮਾਲੀਆ ਪੈਦਾ ਕਰੇਗਾ।
ਉਥੇ ਹੀ ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਦੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰ ਨਿਰਮਾਣ ਸਰਟੀਫਿਕੇਟ ਵੀ ਵੰਡੇ ਜਾਣਗੇ| ਦੱਸ ਦੇਈਏ ਕਿ 30,000 ਪਰਿਵਾਰਾਂ ਨੂੰ ਪੁਨਰ-ਨਿਰਮਾਣ ਸਹਾਇਤਾ ਦੇ ਚੈੱਕ ਵੰਡੇ ਜਾਣਗੇ, ਮਾਨ ਸਰਕਾਰ ਹੜ੍ਹ ਨਾਲ ਨੁਕਸਾਨੇ ਘਰਾਂ ਲਈ ਪ੍ਰਤੀ ਪਰਿਵਾਰ 1.20 ਲੱਖ ਰੁਪਏ ਦਾ ਮੁਆਵਜ਼ਾ ਵੀ ਦੇਵੇਗੀ| ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ|




