ISRO

CM ਮਾਨ ਵਲੋਂ ISRO ਸ਼੍ਰੀਹਰੀਕੋਟਾ ਜਾ ਰਹੀਆਂ ਵਿਦਿਆਰਥਣਾਂ ਨਾਲ ਮੁਲਾਕਾਤ, 3 ਲੱਖ ਰੁਪਏ ਦਾ ਦਿੱਤਾ ਚੈੱਕ

ਅੰਮ੍ਰਿਤਸਰ, 07 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। 10 ਵਿਦਿਆਰਥਣਾਂ ਦਾ ਵਫ਼ਦ ਇਸਰੋ ਸ਼੍ਰੀਹਰੀਕੋਟਾ (ISRO Sriharikota) ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਬੱਚੀਆਂ ਤੇ ਅਧਿਆਪਕਾਂ ਨੂੰ ਸ਼੍ਰੀਹਰੀਕੋਟਾ ਜਾਣ ਲਈ ਖ਼ਰਚਾ ਦੇ ਤੌਰ ‘ਤੇ 3 ਲੱਖ ਦਾ ਚੈੱਕ ਭੇਂਟ ਕੀਤਾ ਹੈ |

ਇਸ ਦੌਰਾਨ ਵਿਦਿਆਰਥਣਾਂ ਸੈਟੇਲਾਈਟ ਸਪੇਸ ਦੇ ਲਾਂਚ ਨੂੰ ਦੇਖਣਗੀਆਂ। ਵਿਦਿਆਰਥਣਾਂ ਦੁਆਰਾ ਬਣਾਈ ਗਈ ਇੱਕ ਚਿੱਪ ਨੂੰ ਸੈਟੇਲਾਈਟ ਵਿੱਚ ਜੋੜਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ। ਭਵਿੱਖ ‘ਚ ਹੋਰ ਵਧੀਆ ਖੋਜਾਂ ਕਰਨ ਲਈ ਹੱਲਾਸ਼ੇਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਪੂਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ |

Scroll to Top