19 ਜਨਵਰੀ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ (bhagwant maan) ਮਾਨ ਦੇ ਵਲੋਂ ਅੱਜ ਮਹਿਲਾਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ, ਦੱਸ ਦੇਈਏ ਕਿ CM ਮਾਨ ਦੇ ਵਲੋਂ ਅੱਜ ਕਿਹਾ ਗਿਆ ਹੈ ਕਿ ਮਹਿਲਾਵਾਂ ਨੂੰ ਜਲਦ ਹੀ 1100 ਰੁਪਏ ਦਿੱਤੇ ਜਾਣਗੇ|
ਉਥੇ ਹੀ CM ਮਾਨ ਨੇ ਕਿਹਾ ਕਿ ‘ਅਗਲੇ ਬਜਟ ਸੈਸ਼ਨ ਦੇ ਵਿਚ ਮਹਿਲਾਵਾਂ ਨੂੰ 1100 ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਭਗਵੰਤ (bhagwant maan) ਮਾਨ ਨੇ ਕਿਹਾ ਕਿ ਸਾਡੇ ਵੱਲੋਂ ਕੀਤੇ ਹਰ ਵਾਅਦੇ ਪੂਰੇ ਹੋ ਰਹੇ ਹਨ।
ਉਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਚੰਮ ਦੀ ਨਹੀਂ ‘ਅਸੀਂ ਬਿਜਲੀ, ਪਾਣੀ, ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ’।
ਉਥੇ ਹੀ ਉਨ੍ਹਾਂ ਦਿੱਲੀ ਨੂੰ ਲੈ ਕੇ ਵੀ ਗੱਲਬਾਤ ਕੀਤੇ ਅਤੇ ਕਿਹਾ ਕਿ ਦਿੱਲੀ ਦੇ ਲੋਕ ਇਤਿਹਾਸ ਬਣਾਉਣਗੇ। ਦਿੱਲੀ (delhi) ‘ਚ ਚੌਥੀ ਵਾਰ AAP ਦੀ ਸਰਕਾਰ ਬਣੇਗੀ।
ਇਸ ਤੋਂ ਇਲਾਵਾ CM ਮਾਨ ਨੇ ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ‘ਮੈਂ ਪਹਿਲਾਂ ਹੀ ਕੇਂਦਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਕਿਹਾ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਪੰਜਾਬ ਨਾਲ ਸਬੰਧਤ ਕੋਈ ਮੰਗ ਨਹੀਂ, ਮੈਂ ਪਹਿਲਾਂ ਹੀ 4 ਮੀਟਿੰਗਾਂ ਕਰਵਾ ਚੁੱਕਿਆ ਹਾਂ। ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਵੇਗਾ, ਤੇ ਮਸਲੇ ਹਾਲ ਹੁੰਦੇ ਆਏ ਹਨ|
Read More: ਜਲਦ ਹੀ ਮਹਿਲਾਵਾਂ ਦੇ ਖ਼ਾਤੇ ‘ਚ ਆਉਣਗੇ 1100 ਰੁਪਏ, CM ਮਾਨ ਨੇ ਕਰਤਾ ਐਲਾਨ