July 2, 2024 8:22 pm
Dantewada

CM ਮਾਨ ਨੇ ਦਾਂਤੇਵਾੜਾ ਨਕਸਲੀ ਹਮਲੇ ‘ਤੇ ਦੁੱਖ ਪ੍ਰਗਟਾਇਆ, ਕਿਹਾ- ਹਮਲਿਆਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ

ਚੰਡੀਗੜ੍ਹ, 26 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ (Dantewada) ‘ਚ ਫੌਜ ਦੇ ਜਵਾਨਾਂ ‘ਤੇ ਹੋਏ ਨਕਸਲੀ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਨਕਸਲੀਆਂ ਦੇ ਦਰਦਨਾਕ ਹਮਲੇ ਬਾਰੇ ਸੁਣ ਕੇ ਦੁਖੀ ਹਾਂ, 11 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ। ਅਜਿਹੇ ਹਮਲਿਆਂ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਜਿਕਰਯੋਗ ਹੈ ਕਿ ਛੱਤੀਸਗੜ੍ਹ (Chhattisgarh) ਦੇ ਦਾਂਤੇਵਾੜਾ ‘ਚ ਬੁੱਧਵਾਰ ਨੂੰ ਨਕਸਲੀ ਹਮਲੇ ‘ਚ ਇੱਕ ਚਾਲਕ ਸਮੇਤ 11 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ । ਉੱਥੇ ਇੱਕ ਨਾਗਰਿਕ ਵੀ ਦੀ ਮੌਤ ਹੋਈ ਹੈ । ਸਾਰੇ ਡੀਆਰਜੀ ਦੇ ਜਵਾਨ ਸਨ । ਇਹ ਜਵਾਨ ਆਪਣੇ ਸਾਥੀਆਂ ਨੂੰ ਲੈਣ ਲਈ ਇੱਕ ਨਿੱਜੀ ਗੱਡੀ ਵਿੱਚ ਅਰਨਪੁਰ ਜਾ ਰਹੇ ਸਨ। ਇਸ ਦੌਰਾਨ ਨਕਸਲੀਆਂ ਨੇ ਆਈ.ਈ.ਡੀ. ਬਲਾਸਟ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ‘ਚ ਕੁਝ ਨਕਸਲੀ ਵੀ ਜ਼ਖਮੀ ਹੋਏ ਹਨ।