CM Mamata Banerjee

RG Kar Case: ਆਰਜੀ ਕਰ ਹਸਪਤਾਲ ਮਾਮਲੇ ‘ਚ CM ਮਮਤਾ ਬੈਨਰਜੀ ਅਦਾਲਤ ਦੇ ਫੈਸਲੇ ਤੋਂ ਨਾਖੁਸ਼

ਚੰਡੀਗੜ੍ਹ, 20 ਜਨਵਰੀ 2025: RG Kar Case: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (CM ਨੇ ਕਲਕੱਤਾ ਦੇ ਆਰਜੀ ਕਰ ਹਸਪਤਾਲ ਦੇ ਇੱਕ ਸਿਖਿਆਰਥੀ ਬੀਬੀ ਡਾਕਟਰ ਨਾਲ ਬ.ਲਾ.ਤ.ਕਾ.ਰ ਅਤੇ ਕ.ਤ.ਲ ਦੇ ਮਾਮਲੇ ‘ਚ ਅਦਾਲਤ ਵੱਲੋਂ ਸੰਜੇ ਰਾਏ ਨੂੰ ਸੁਣਾਈ ਸਜ਼ਾ ‘ਤੇ (Mamata Banerjee) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ |

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (CM Mamata Banerjee) ਨੇ ਆਰਜੀ ਕਰ ਹਸਪਤਾਲ ਮਾਮਲੇ ‘ਚ ਸੰਜੇ ਰਾਏ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ‘ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ। ਸੀਐੱਮ ਮਮਤਾ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ। ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਅਸੀਂ ਸਾਰਿਆਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਜਾਂਚ ਦੀ ਜ਼ਿੰਮੇਵਾਰੀ ਕੋਲਕਾਤਾ ਪੁਲਿਸ ਤੋਂ ਜ਼ਬਰਦਸਤੀ ਖੋਹ ਲਈ ਸੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਕੋਲਕਾਤਾ ਪੁਲਿਸ ਦੇ ਹੱਥਾਂ ‘ਚ ਹੁੰਦੀ ਤਾਂ ਇਹ ਯਕੀਨੀ ਤੌਰ ‘ਤੇ ਮੌਤ ਦੀ ਸਜ਼ਾ ਦਵਾਈ ਜਾਂਦੀ। ਮੁਰਸ਼ਿਦਾਬਾਦ ਜ਼ਿਲ੍ਹੇ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਮਤਾ ਨੇ ਮਾਮਲੇ ਦੀ ਸੀਬੀਆਈ ਜਾਂਚ ‘ਤੇ ਸਵਾਲ ਉਠਾਏ।

ਸੀਐੱਮ ਮਮਤਾ ਬੈਨਰਜੀ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਜਾਂਚ ਕਿਵੇਂ ਕੀਤੀ ਗਈ। ਸੂਬੇ ਦੀ ਪੁਲਿਸ ਦੁਆਰਾ ਜਾਂਚ ਕੀਤੇ ਅਜਿਹੇ ਬਹੁਤ ਸਾਰੇ ਮਾਮਲਿਆਂ ‘ਚ ਮੌਤ ਦੀ ਸਜ਼ਾ ਯਕੀਨੀ ਬਣਾਈ ਗਈ ਸੀ।

Read More: Kolkata Rape Case: 162 ਦਿਨਾਂ ਬਾਅਦ ਮਹਿਲਾ ਡਾਕਟਰ ਨੂੰ ਮਿਲਿਆ ਇਨਸਾਫ, ਸੰਜੇ ਰਾਏ ਦੋਸ਼ੀ ਕਰਾਰ

Scroll to Top