CM Himant Biswa

CM ਹਿਮੰਤ ਬਿਸਵਾ ਦਾ ਦਾਅਵਾ, ਆਸਾਮ ਦੇ ਕਈ ਕਾਂਗਰਸੀ ਆਗੂ ਭਾਜਪਾ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ, 08 ਅਪ੍ਰੈਲ 2024: ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (CM Himant Biswa Sarma) ਨੇ ਰਾਹੁਲ ਗਾਂਧੀ ਬੇਸਬਰਾ ਵਿਅਕਤੀ ਦੱਸਿਆ ਹੈ। ਬਿਸਵਾ ਸਰਮਾ ਨੇ ਇਹ ਗੱਲ ਹਾਲ ਹੀ ਵਿੱਚ ਅਸਾਮ ਤੋਂ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਦੇ ਸਬੰਧ ਵਿੱਚ ਆਖੀ ਹੈ । ਸੀਐਮ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅਸਾਮ ਦੀ ਰਾਜਨੀਤੀ ਬਾਰੇ ਜਾਣੇ ਬਿਨਾਂ ਹੀ ਬਿਆਨ ਦਿੱਤੇ ਹਨ। ਸਰਮਾ ਨੇ ਕਿਹਾ ਕਿ ਅਸਾਮ ਕਾਂਗਰਸ ਦੇ ਆਗੂਆਂ ਨੇ ਰਾਹੁਲ ਗਾਂਧੀ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਰਾਹੁਲ ਗਾਂਧੀ ਕੋਲ ਸਬਰ ਨਹੀਂ ਹੈ, ਜਦੋਂ ਕਿ ਕਿਸੇ ਰਾਜ ਦੇ ਸੱਭਿਆਚਾਰ, ਉਸ ਦੇ ਮੁੱਦਿਆਂ ਅਤੇ ਭੂਗੋਲ ਨੂੰ ਸਮਝਣ ਲਈ ਬਹੁਤ ਸਮਾਂ ਲਗਾਉਣਾ ਪੈਂਦਾ ਹੈ।

ਆਸਾਮ ਦੇ ਮੁੱਖ ਮੰਤਰੀ (CM Himant Biswa Sarma) ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਦੌਰਾਨ ਸੜਕਾਂ ‘ਤੇ ਕਾਫੀ ਹੰਗਾਮਾ ਹੋਇਆ। ਇਸ ਤੋਂ ਕਾਂਗਰਸ ਪਾਰਟੀ ਦੇ ਕਈ ਆਗੂ ਨਾਰਾਜ਼ ਹਨ। ਸਰਮਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਆਸਾਮ ਕਾਂਗਰਸ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਣਗੇ। ਸਰਮਾ ਨੇ ਕਿਹਾ, ‘ਰਾਹੁਲ ਗਾਂਧੀ ਨੂੰ ਸੂਬੇ ਦੇ ਸੱਭਿਆਚਾਰ ਬਾਰੇ ਨਹੀਂ ਪਤਾ ਹੈ ਅਤੇ ਉਹ ਇਸ ਬਾਰੇ ਪੜ੍ਹਦੇ ਵੀ ਨਹੀਂ ਹਨ ਅਤੇ ਨਾ ਹੀ ਆਪਣੇ ਸਾਥੀਆਂ ਨਾਲ ਇਸ ਬਾਰੇ ਚਰਚਾ ਕਰਦੇ ਹਨ। ਉਹ ਸਿਰਫ ਆ ਕੇ ਆਪਣੇ ਬਿਆਨਾਂ ਨਾਲ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ । ਜੇਕਰ ਤੁਸੀਂ ਕਿਸੇ ਵੀ ਸੂਬੇ ਵਿੱਚ ਜਾਂਦੇ ਹੋ ਤਾਂ ਪਹਿਲਾਂ ਸਾਨੂੰ ਉਸ ਸੂਬੇ ਦੀਆਂ ਸੱਭਿਆਚਾਰਕ ਸ਼ਖ਼ਸੀਅਤਾਂ ਬਾਰੇ ਜਾਣਨਾ ਚਾਹੀਦਾ ਹੈ।

Scroll to Top