ਚੰਡੀਗੜ੍ਹ, 30 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਪੂਰੇ ਸਾਲ ਇਕ ਪਾਸੇ ਜਿੱਥੇ ਸੂਬਾਵਾਸੀਆਂ ਦੇ ਲਈ ਜਨ ਭਲਾਈ ਦੇ ਕੰਮਾਂ ਵਿਚ ਜੁਟੇ ਰਹੇ, ਤਾਂ ਉੱਥੇ ਦੂਜੇ ਪਾਸੇ ਉਨ੍ਹਾਂ ਦੀ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ‘ਤੇ ਵੀ ਸਖਤ ਨਜਰ ਰਹੀ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮੁੱਖ ਮੰਤਰੀ -ਫਲਾਇੰਗ ਦਸਤੇ ਨੇ ਪੂਰੇ ਸਾਲ ਸਰਗਰਮ ਢੰਗ ਨਾਲ ਕੰਮ ਕਰ ਰੇ ਵੱਖ-ਵੱਖ ਸਰਕਾਰੀ ਵਿਭਾਂਗਾਂ/ਸੰਸਥਾਨਾਂ ਅਤੇ ਗੈਰ ਸਰਕਾਰੀ ਸੰਸਥਾਨਾਂ ‘ਤੇ ਕੁੱਲ 2236 ਰੇਡ /ਛਾਪੇਮਾਰੀ ਕੀਤੀ ਗਈ।
ਇਸ ਤੋਂ ਇਲਾਵਾ ਖੁਰਾਕ ਪਦਾਰਥਾਂ ਵਿਚ ਮਿਲਾਵਟ ਕਰਨ ਵਾਲਿਆਂ ‘ਤੇ 454, ਅਵੈਧ ਅਹਾਤਾ ਚਲਾਉਣ ਵਾਲਿਆਂ ‘ਤੇ 255, ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ 321, ਓਵਰਲੋਡ /ਅਵੈਧ ਮਾਈਨਿੰਗ ਦੇ ਸਬੰਧ ਵਿਚ 187, ਸਰਕਾਰੀ ਰਾਸ਼ਨ ਡਿਪੋ/ਮਿਡ-ਡੇ-ਮੀਲ ਸਟਾਕ ਵਿਚ ਗੜਬੜੀ ਤੇ ਕਾਲਾ ਬਾਜਾਰੀ ਕਰਨ ਵਾਲਿਆਂ ‘ਤੇ 108, ਘਰੇਲੂ ਗੈਸ ਸਿਲੇਂਡਰਾਂ ਦੀ ਕਾਲਾ ਬਾਜਾਰੀ 84, ਜੀਏਸਟੀ ਚੋਰੀ ਕਰਨ ਵਾਲਿਆਂ ‘ਤੇ 53, ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਚ ਸ਼ਾਮਿਲ ਵਿਅਕਤੀਆਂ ‘ਤੇ 33, ਈ-ਸਿਗਰੇਟ ਵੇਚਣ ਵਾਲਿਆਂ ‘ਤੇ 30, ਅਵੈਧ ਪੱਬ/ਹੱਕਾ ਬਾਰ ਚਲਾਉਣ ਵਾਲੇ 18 ਸੰਸਥਾਨਾਂ ‘ਤੇ ਰੇਡ ਕੀਤੀ ਗਈ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰੇਡ ਦੌਰਾਨ ਕੁੱਲ 727 ਮੁਕਦਮੇ ਦਰਜ ਕਰਵਾਏ ਗਏ ਹਨ। ਇਨ੍ਹਾਂ ਮਾਮਲਿਆਂ ਵਿਚ 768 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਅਤੇ ਲਗਭਗ 13 ਕਰੋੜ ਰੁਪਏ ਜੁਰਮਾਨੇ ਵਜੋ ਵਸੂਲੇ ਗਏ।
ਉਨ੍ਹਾਂ ਨੇ ਵਿਸਤਾਰ ਨਾਲ ਦਸਿਆ ਕਿ ਗੁਰੂਗ੍ਰਾਮ ਵਿਚ ਬਿਜਲੀ ਵਿਭਾਗ ਦੇ ਨਾਲ ਮਿਲ ਕੇ ਮੁੱਖ ਮੰਤਰੀ ਫਲਾਇੰਗ ਦਸਤੇ ਵੱਲੋਂ ਇਕ ਕ੍ਰੈਸ਼ਰ ਵਿਚ ਬਿਜਲੀ ਚੋਰੀ ਫੜੀ ਗਈ। ਇਸ ‘ਤੇ ਮੁਕਦਮਾ ਦਰਜ ਕਰਵਾਉਂਦੇ ਹੋਏ 3 ਕਰੋੜ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ।
ਨੌਜੁਆਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ‘ਤੇ ਵੀ ਮੁੱਖ ਮੰਤਰੀ ਫਲਾਇੰਗ ਦਸਤੇ ਦੀ ਪੈਨੀ ਨਜਰ ਰਹੀ। ਫਰੀਦਾਬਾਦ ਵਿਚ ਬਿਨ੍ਹਾਂ ਲਾਇਸੈਂਸ ਦੇ ਅਵੈਧ ਵਿਦੇਸ਼ੀ ਸਿਗਰੇਟ ਬਨਾਉਣ ਵਾਲੀ ਫੈਕਟਰੀ ‘ਤੇ ਛਾਪੇ ਵਿਚ ਲਗਭਗ 2 ਕਰੋੜ ਰੁਪਏ ਦੀ 10 ਲੱਖ ਸਿਗਰੇਟ ਕਬਜੇ ਵਿਚ ਲਈ ਗਈ। ਗੁਰੂਗ੍ਰਾਮ ਵਿਚ ਪਾਬੰਦੀਸ਼ੁਦਾ ਈ-ਸਿਗਰੇਟ ਤੇ ਅਵੈਧ ਵਿਦੇਸ਼ੀ ਸਿਗਰੇਟ ਬਰਾਮਦ ਕੀਤੀ ਗਈ। ਇਸ ਦੀ ਬਾਜਾਰ ਵਿਚ ਕੀਮਤ ਲਗਭਗ 20 ਲੱਖ ਰੁਪਏ ਸੀ।
ਬੁਲਾਰੇ ਨੇ ਅੱਗੇ ਦਸਿਆ ਕਿ ਹਿਸਾਰ ਤੇ ਫਤਿਹਾਬਾਦ ਵਿਚ ਨਕਲੀ ਰਾਸ਼ਨ ਬਨਾਉਣ ਦੀ ਇਕਾਈ ਫੜੀ ਗਈ। ਇਸੀ ਤਰ੍ਹਾ ਬਿਨ੍ਹਾਂ ਪਰਮਿਟ ਦੇ ਚਲ ਰਹੇ ਅਵੈਧ ਅਹਾਤਿਆਂ ਤੇ ਠੇਕਿਆਂ ‘ਤੇ ਵੀ ਲਗਾਤਾਰ ਕਾਰਵਾਈ ਕੀਤੀ ਗਈ। ਇਸ ਦੇ ਨਤੀਜੇ ਵਜੋ ਸਰਕਾਰੀ ਖਜਾਨੇ ਵਿਚ ਜੁਰਮਾਨੇ ਤੇ ਲਾਇਸੈਂਸ ਫੀਸ ਵਜੋ ਕਰੋੜਾਂ ਰੁਪਏ ਦਾ ਵਾਧਾ ਹੋਇਆ। ਇਸ ਤੋਂ ਇਲਾਵਾ, ਗੁਰੂਗ੍ਰਾਮ ਆਰਟੀਏ ਦਫਤਰ ਵਿਚ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭਗਤ ਕਰ ਕੇ ਕਾਰੋਬਾਰੀ ਵਾਹਨਾਂ ਦੀ ਆਰਸੀ ਪਰਮਿਟ ਤੇ ਏਨਓਸੀ ਦੀ ਧਾਰਾਵਾਂ ਵਿਚ ਮੁਕਦਮਾ ਦਰਜ ਕੀਤਾ ਗਿਆ। ਇਸ ਵਿਚ ਹੁਣ ਤਕ 06 ਦਲਾਲਾਂ ਤੇ ਆਰਟੀਏ ਦਫਤਰ ਦੇ 03 ਕਰਮਚਾਰੀਆਂ ਨੂੰ ਗਿਰਫਤਾਰ ਕੀਤਾ ਜਾ ਚੁੱਕਾ ਹੈ। ਇਸੀ ਤਰ੍ਹਾ, ਰੋਹਤਕ ਆਰਟੀਏ ਦਫਤਰ ਵਿਚ ਛਾਪਾ ਮਾਰਿਆ ਗਿਆ। ਇਸ ਦੌਰਾਨ ਸਹਾਇਕ ਸਕੱਤਰ ਆਰਟੀਏ ਨੂੰ ਮੌਕੇ ਤੋਂ ਗਿਰਫਤਾਰ ਕਰਦੇ ਹੋਏ ਉਸ ਤੋਂ ਰਿਸ਼ਵਤ ਵਿਚ ਲਏ ਗਏ 02 ਲੱਖ 90 ਹਜਾਰ ਰੁਪੇ ਬਰਾਮਦ ਕੀਤੇ ਗਏ।
ਭਿਵਾਨੀ, ਰਿਵਾੜੀ ਤੇ ਨਾਰਨੌਲ ਵਿਚ ਭਾਵਾਂਤਰ ਭਰਪਾਈ ਯੋਜਨਾ ਤਹਿਤ ਫਰਜੀ ਰਜਿਸਟ੍ਰੇਸ਼ਣ ਕਰ ਕੇ ਸਰਕਾਰ ਨੂੰ ਮਾਲ ਹਾਨੀ ਪਹੁੰਚਾਉਣ ਵਾਲੇ 18 ਵਿਅਕਤੀਆਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ। ਸਿਰਸਾ ਵਿਚ ਫਸਲ ਬੀਮਾ ਯੋਜਨਾ ਦੇ ਤਹਿਤ ਮਿਲਣ ਵਾਲੇ ਮੁਆਵਜਾੇ ਵਿਚ ਫਰਜੀਵਾੜਾ ਨੂੰ ਉਜਾਗਰ ਕਰਦੇ ਹੋਏ 3 ਸਰਕਾਰੀ ਅਧਿਕਾਰੀਆਂ ਤੇ 14 ਹੋਰ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ। ਪਾਣੀਪਤ ਵਿਚ ਪੰਚਾਇਤੀ ਜਮੀਨ ‘ਤੇ ਟਿਯੂਬਵੈਲ ਲਗਾਏ ਬਿਨ੍ਹਾਂ ਫਰਜੀ ਬਿੱਲ ਲਗਾ ਕੇ ਲਗਭਗ 47 ਲੱਖ 50 ਹਜਾਰ ਰੁਪਏ ਦਾ ਘੋਟਾਲਾ ਡੜਿਆ ਗਿਆ। ਇਸ ਘੋਟਾਲੇ ਵਿਚ ਾਮਿਲ ਪਿੰਡ ਦੇ ਸਰਪੰਚ ਬੀਡੀਪੀਓ ਆਦਿ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ।
ਮੁੱਖ ਮੰਤਰੀ ਮਨੋਹਰ ਲਾਲ ਨੇ ਅਵੈਧ ਕੰਮ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਗੇਰ-ਕਾਨੂੰਨੀ ਕੰਮਾਂ ਨੁੰ ਛੱਡ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਆਗਾਮੀ ਸਾਲ ਵਿਚ ਵੀ ਮੁੱਖ ਮੰਤਰੀ-ਫਲਾਇੰਗ ਦਸਤੇ ਇਸੀ ਜੋਸ਼ ਤੇ ਉਤਸਾਹ ਦੇ ਨਾਲ ਲਗਾਤਾਰ ਸਰਗਰਮ ਰਹੇਗਾ।