July 7, 2024 2:58 pm
CM Di Yogashala

ਪਟਿਆਲਾ ‘ਚ 24 ਥਾਵਾਂ ‘ਤੇ ਚੱਲ ਰਹੀ ਹੈ ‘ਸੀ.ਐਮ. ਦੀ ਯੋਗਸ਼ਾਲਾ’: ਡਾ. ਬਲਬੀਰ ਸਿੰਘ

ਪਟਿਆਲਾ, 20 ਅਪ੍ਰੈਲ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕਰਵਾਈ ਗਈ ‘ਸੀ.ਐਮ. ਦੀ ਯੋਗਸ਼ਾਲਾ’ (CM Di Yogashal) ਪਟਿਆਲਵੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਣ ਲੱਗੀ ਹੈ। ਪਟਿਆਲਾ ਵਿਖੇ 24 ਥਾਵਾਂ ‘ਤੇ ਸੀ.ਐਮ. ਦੀਆਂ ਯੋਗਸ਼ਾਲਾਵਾਂ ਚੱਲ ਰਹੀਆਂ ਹਨ, ਜਿਸ ਦਾ ਸਥਾਨਕ ਵਾਸੀ ਭਰਪੂਰ ਲਾਭ ਲੈ ਰਹੇ ਹਨ।

ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.inਉਤੇ ਲਾਗਇਨ ਕਰ ਸਕਦੇ ਹਨ।

ਪਟਿਆਲਾ ‘ਚ ਸਵੇਰੇ 5 ਵਜੇ ਸ਼ੁਰੂ ਹੋ ਕੇ ਸ਼ਾਮ 6.30 ਵਜੇ ਤੱਕ ਚੱਲ ਰਹੀਆਂ ਯੋਗਸ਼ਾਲਾਵਾਂ (CM Di Yogashal) ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਰਬਨ ਅਸਟੇਟ ਫੇਜ-3, ਬਾਬਾ ਜ਼ੋਰਾਵਰ ਸਿੰਘ ਪਾਰਕ ਐਸ.ਐਸ.ਟੀ. ਨਗਰ, ਤੇਜ ਬਾਗ ਕਲੋਨੀ ਵਰਿੰਦਾਵਨ ਪਾਰਕ, ਇਨਵਾਇਰਨਮੈਂਟ ਪਾਰਕ, ਕਿਲਾ ਮੁਬਾਰਕ, ਪੋਲੋ ਗਰਾਊਂਡ, ਨਾਨਕ ਵਨ ਇੰਡੀਸਟ੍ਰੀਅਲ ਏਰੀਆ ‘ਚ ਦੋ ਸਿਫ਼ਟਾਂ, ਏਕਤਾ ਨਗਰ ਪਾਰਕ, ਗੁਰਬਖਸ਼ ਕਲੋਨੀ ਪਾਰਕ, ਨਹਿਰੂ ਪਾਰਕ ਸਵੇਰੇ 5 ਤੋਂ 7 ਵਜੇ ਤੱਕ ਦੋ ਸਿਫ਼ਟਾਂ, ਪਵਿੱਤਰ ਇਨਕਲੇਵ, ਨਵਜੀਤ ਨਗਰ, ਝਿੱਲ, ਮੇਹਰ ਸਿੰਘ ਕਲੋਨੀ, ਨਿਊ ਮੇਹਰ ਸਿੰਘ ਕਲੋਨੀ, ਸੀਨੀਅਰ ਸਿਟੀਜਨ ਪਾਰਕ, ਅਰਬਨ ਅਸਟੇਟ ਫੇਜ-3 ਪਾਰਕ, ਸੈਂਟਰ ਬਲਾਕ ਪਾਰਕ ਐਸ.ਐਸ.ਟੀ. ਨਗਰ, ਗਰੀਨ ਪਾਰਕ ਵਿਕਾਸ ਕਲੋਨੀ, ਜੁਝਾਰ ਨਗਰ ਪਾਰਕ, ਜਗਦੀਸ਼ ਇਨਕਲੇਵ, ਦਸਮੇਸ਼ ਨਗਰ, ਅਰਬਨ ਅਸਟੇਟ ਫੇਜ਼-1 ਪਾਰਕ ਨੰਬਰ 07 ਵਿਖੇ ਹਰੇਕ ਯੋਗਸ਼ਾਲਾ ‘ਚ 25 ਜਾਂ ਇਸ ਤੋਂ ਵੀ ਵਧੇਰੇ ਲੋਕ ਯੋਗ ਕਰ ਰਹੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਦਾ ਫ਼ਿਕਰ ਕਰਦਿਆਂ ਪੰਜਾਬ ਸਰਕਾਰ ਨੇ ਪਹਿਲਾਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਅਤੇ ਹੁਣ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦਿਆਂ ਲੋਕਾਂ ਨੂੰ ਆਹਾਰ, ਵਿਵਹਾਰ, ਮੈਡੀਟੇਸ਼ਨ, ਪ੍ਰਾਣਾਯਾਮ ਅਤੇ ਯੋਗਾ ਅਭਿਆਸ ਨਾਲ ਬਿਮਾਰੀਆਂ ਤੋਂ ਬਚਾਉਣ ਲਈ ਸੀ.ਐਮ. ਯੋਗਸ਼ਾਲਾ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਇਸ ਕਦਮ ਨੂੰ ਸਿਹਤਮੰਦ ਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲੋਕ ਲਹਿਰ ਪੈਦਾ ਕਰਨ ਦਾ ਸਬੱਬ ਦੱਸਿਆ।