ਮਥੁਰਾ, 10 ਅਪ੍ਰੈਲ 2026: Mathura river accident: ਉੱਤਰ ਪ੍ਰਦੇਸ਼ ਦੇ ਮਥੁਰਾ ਨੇੜੇ ਯਮੁਨਾ ਨਦੀ ‘ਚ ਵਾਪਰੇ ਹਾਦਸੇ ਦੀ ਦੁਖਦਾਈ ਘਟਨਾ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਜਤਾਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਗਰਾਂਓ ਸ਼ਹਿਰ ਦੇ ਰਹਿਣ ਵਾਲੇ 32 ਵਿਅਕਤੀਆਂ ਨੂੰ ਵਰਿੰਦਾਵਨ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮਥੁਰਾ ਦੇ ਨੇੜੇ ਯਮੁਨਾ ਨਦੀ ‘ਚ ਪਲਟ ਗਈ | ਉਨ੍ਹਾਂ ਕਿਹਾ ਕਿ ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕੁੱਝ ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਮੈਂ ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ ‘ਚ ਹਾਂ ਅਤੇ ਬਾਕੀ ਜਾਣਕਾਰੀ ਬਾਅਦ ‘ਚ ਜਾਰੀ ਕੀਤੀ ਜਾਵੇਗੀ |
ਰਿਪੋਰਟਾਂ ਮੁਤਾਬਕ ਸ਼ਰਧਾਲੂਆਂ ਨੂੰ ਵੀਰਵਾਰ (9 ਅਪ੍ਰੈਲ) ਨੂੰ ਜਗਰਾਉਂ ਦੇ ਸ਼੍ਰੀ ਬਾਂਕੇ ਬਿਹਾਰੀ ਕਲੱਬ ਦੁਆਰਾ ਦੋ ਬੱਸਾਂ ‘ਚ ਲਿਜਾਇਆ ਗਿਆ ਸੀ। ਵ੍ਰਿੰਦਾਵਨ ਦੀ ਯਾਤਰਾ ਚਾਰ ਦਿਨਾਂ ਦੀ ਸੀ। ਸ਼ੁੱਕਰਵਾਰ ਨੂੰ ਸ਼੍ਰੀ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਤੋਂ ਬਾਅਦ, ਸ਼ਰਧਾਲੂ ਮੰਦਰਾਂ ਦੇ ਦਰਸ਼ਨ ਕਰਨ ਲਈ ਯਮੁਨਾ ਪਾਰ ਕਰ ਰਹੇ ਸਨ। ਪਲਟਣ ਵਾਲੀ ਸਟੀਮਰ ਜਗਰਾਉਂ ਤੋਂ 30 ਸੈਲਾਨੀਆਂ ਨੂੰ ਲੈ ਕੇ ਗਈ ਸੀ।
ਇਸ ਹਾਦਸੇ ‘ਚ ਕਿਸ਼ਤੀ ‘ਚ ਸਵਾਰ ਲਗਭਗ 25 ਤੋਂ 30 ਸ਼ਰਧਾਲੂ ਯਮੁਨਾ ‘ਚ ਡੁੱਬ ਗਏ। ਗੋਤਾਖੋਰਾਂ ਦੀ ਮੱਦਦ ਨਾਲ ਪੁਲਿਸ ਟੀਮ ਨੇ 15 ਲੋਕਾਂ ਨੂੰ ਸੁਰੱਖਿਅਤ ਬਚਾਇਆ। ਇਨ੍ਹਾਂ ਸ਼ਰਧਾਲੂਆਂ ‘ਚੋਂ ਇੱਕ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੁੱਖ ਦੀ ਗੱਲ ਹੈ ਕਿ ਇਸ ਹਾਦਸੇ ‘ਚ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਡੀਆਈਜੀ ਸ਼ੈਲੇਸ਼ ਕੁਮਾਰ ਪਾਂਡੇ ਨੇ ਇਸਦੀ ਪੁਸ਼ਟੀ ਕੀਤੀ ਹੈ। ਬਾਕੀ ਸ਼ਰਧਾਲੂਆਂ ਦੀ ਭਾਲ ਜਾਰੀ ਹੈ।
ਜਾਂਚ ‘ਚ ਇਹ ਵੀ ਪਤਾ ਲੱਗਿਆ ਹੈ ਕਿ 150 ਜਣਿਆਂ ਦਾ ਇੱਕ ਸਮੂਹ ਲੁਧਿਆਣਾ ਅਤੇ ਮੁਕਤੇਸ਼ਵਰ ਤੋਂ ਆਇਆ ਸੀ, ਅਤੇ ਇਹ ਸਾਰੇ ਉਨ੍ਹਾਂ ‘ਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਵੀ ਪਲਟ ਗਈ ਹੈ ਅਤੇ ਡੁੱਬ ਗਈ ਹੈ ਅਤੇ ਇਸਦੀ ਭਾਲ ਜਾਰੀ ਹੈ। ਇਸ ਕਿਸ਼ਤੀ ਦਾ ਮਾਲਕ ਇੱਕ ਨਿੱਜੀ ਕਿਸ਼ਤੀ ਚਾਲਕ ਸੀ।
Read More: ਮਥੁਰਾ ‘ਚ ਵੱਡਾ ਹਾਦਸਾ, ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਯਮੁਨਾ ‘ਚ ਪਲਟੀ




