Site icon TheUnmute.com

CM ਭਗਵੰਤ ਮਾਨ ਦੀ ਚਿਤਾਵਨੀ, ਕਿਹਾ-“ਮੇਰੇ ਕੋਲ ਬਾਡੀਆਂ ਦਾ ਨਹੀਂ, ਕੱਲੇ-ਕੱਲੇ ਨਟ ਦਾ ਹਿਸਾਬ ਪਿਆ”

CM Bhagwant Mann

ਚੰਡੀਗੜ੍ਹ, 08 ਨਵੰਬਰ 2024: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਵਿਧਾਨ ਸਭਾ ਚੋਣਾਂ ਮੱਦੇਨਜ਼ਰ ਵਿਧਾਨ ਸਭਾ ਹਲਕਾ ਗਿੱਦੜਬਾਹਾ ਪਹੁੰਚੇ ਹਨ | ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ ਹੈ |

ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਸਿੰਘ ਬਾਦਲ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ | ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ‘ਚ ਨਾ ਸੜਕ ਬਣਾਈ, ਨਾ ਹੀ ਕੋਈ ਕਾਲਜ ਤੇ ਸਕੂਲ ਬਣਾਇਆ | ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਨੌਕਰੀ ਦਿੱਤੀ, ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ?

ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਰਾਜਾ ਵੜਿੰਗ ਤਾਂ ਗਮਲੇ ਹਨ, ਜੋ ਕਿ ਛੇਤੀ ਹੀ ਡਿੱਗ ਜਾਂਦੇ ਹਨ, ਜਦਕਿ ਬੋਹੜ ਹਮੇਸ਼ਾ ਖੜੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਹੋਣ ਤਾਂ ਰਾਜਾ ਵੜਿੰਗ ਹੁਣ ਆਪਣੇ ਆਪ ਨੂੰ ਕਿਸਾਨ ਦੱਸਦੇ ਹਨ |

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਕੋਲ ਇਨ੍ਹਾਂ ਦੇ ਚਿੱਠੇ ਪਏ ਹਨ, ਥੋੜਾ ਸਮਾਂ ਲੱਗੇਗਾ ਪਰ ਮੇਰੇ ਕੋਲ ਕੱਲੇ-ਕੱਲੇ ਨਟ ਦਾ ਹਿਸਾਬ ਪਿਆ ਹੈ, ਕਲੀ ਬਾਡੀਆਂ ਦਾ ਨਹੀਂ | ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤਾ ਕਿ ਸਮਾਂ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਇਸਦੇ ਨਾਲ ਹੀ ਮਨਪ੍ਰੀਤ ਬਾਦਲ ‘ਤੇ ਤੰਜ ਕਸਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਪੰਜਾਬ ਦੇ ਲੋਕਾਂ ਭਾਸ਼ਾ ਨਹੀਂ ਬੋਲਦੇ | ਜਦੋਂ ਮੈਂ ਅਤੇ ਮਨਪ੍ਰੀਤ ਬਾਦਲ ਰੈਲੀ ‘ਚ ਸਨ, ਉਸ ਦਿਨ ਬਠਿੰਡਾ ‘ਚ ਜਗਦੀਸ਼ ਭੋਲੇ ਨੇ ਬਿਕਰਮ ਮਜੀਠੀਆ ਦਾ ਡਰੱਗ ਕੇਸ ‘ਚ ਨਾਂ ਲੈ ਲਿਆ ਸੀ | ਇਸ ਦੌਰਾਨ ਪੱਤਰਕਾਰਾਂ ਨੇ ਮਨਪ੍ਰੀਤ ਬਾਦਲ ਨੂੰ ਇਸ ਬਾਰੇ ਸਵਾਲ ਪੁੱਛਿਆ ਸੀ ਤਾਂ ਉਨ੍ਹਾਂ ਨੇ ਸਹੀ ਜਵਾਬ ਨਹੀਂ ਦਿੱਤਾ |

Exit mobile version