Shiromani Akali Dal

CM ਭਗਵੰਤ ਮਾਨ ਦਾ ਸ਼੍ਰੋਮਣੀ ਅਕਾਲੀ ਦਲ ‘ਤੇ ਸ਼ਬਦੀ ਹਮਲਾ, ਕਿਹਾ-“ਮੁਆਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ”

ਚੰਡੀਗੜ੍ਹ, 06 ਅਗਸਤ 2024: ਹੁਸ਼ਿਆਰਪੁਰ ‘ਚ ਵਣ ਮਹੋਤਸਵ ਸਮਾਗਮ ‘ਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਂ ਲਏ ਬਿਨਾਂ ਇੱਕ ਵਾਰ ਫਿਰ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀਆਂ ਭੁੱਲਾਂ ਦੀ ਮੁਆਫ਼ੀ ਮੰਗ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ “ਮੁਆਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ” | ਜਾਣੇ ਅਣਜਾਣੇ ‘ਚ ਕੀਤੀ ਭੁੱਲ ਹੁੰਦੀ ਹੈ, ਜਾਣਬੁੱਝ ਕੇ ਕੀਤਾ ਗੁਨਾਹ ਹੁੰਦਾ ਹੈ | ਉਨ੍ਹਾਂ ਕਿਹਾ ਕੁਝ ਨਵੇਂ ਸਬੂਤ ਇਕੱਠੇ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਤਾਂ ਜਾਂਚ ਹੀ ਆਪ ਕੀਤੀ ਹੈ | ਇਸ ਮਾਮਲੇ ‘ਚ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਛੇਤੀ ਸ਼ਜਾ ਮਿਲਣਗੀਆਂ |

Scroll to Top