Sukh vilas

CM ਭਗਵੰਤ ਮਾਨ ਵੱਲੋਂ ਸੁੱਖ ਵਿਲਾਸ ਨੂੰ ਲੈ ਕੇ ਖ਼ੁਲਾਸਾ, ਬਾਦਲ ਪਰਿਵਾਰ ‘ਤੇ ਕਰੋੜਾਂ ਰੁਪਏ ਟੈਕਸ ਮੁਆਫ਼ ਕਰਵਾਉਣ ਦਾ ਲਾਇਆ ਦੋਸ਼

ਚੰਡੀਗੜ੍ਹ, 29 ਫਰਵਰੀ 2024: ਮੁੱਖ ਮੰਤਰ ਭਗਵੰਤ ਮਾਨ ਨੇ ਸੁੱਖ ਵਿਲਾਸ (Sukh Vilas) ਨੂੰ ਲੈ ਕੇ ਅਹਿਮ ਖ਼ੁਲਾਸਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਜੰਗਲਾਤ ਵਿਭਾਗ ਦੀ ਮੋਹਾਲੀ ਦੇ ਪਿੰਡ ਪੁੱਲਣਪੁਰ ‘ਚ 86 ਕਨਾਲ ਜ਼ਮੀਨ ਖਰੀਦੀ ਅਤੇ 2009 ‘ਚ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਇੱਕਲੇ ਸੁੱਖ ਵਿਲਾਸ ਹੋਟਲ ਦੀ ਲਗਜ਼ਰੀ ਅਤੇ ਸਲਾਨਾ ਫੀਸ ਮੁਆਫ਼ ਕਰਵਾਈ | ਉਨ੍ਹਾਂ ਕਿਹਾ ਕਿ ਇਹ ਹੋਟਲ 25 ਏਕੜ ‘ਚ ਫੈਲਿਆ ਹੋਇਆ ਹੈ | ਉਨ੍ਹਾਂ ਨੇ ਦੋਸ਼ ਲਾਇਆ ਕਿ ਵੱਖ-ਵੱਖ ਸਕੀਮਾਂ ਤਹਿਤ 108 ਕਰੋੜ ਰੁਪਏ ਟੈਕਸ ਮੁਆਫ਼ ਕਰਵਾਇਆ।

ਦਸੰਬਰ 2016 ‘ਚ ਲੋਕਾਂ ਲਈ ਖੋਲ੍ਹਿਆ ਗਿਆ ਸੀ, ਇਸਦਾ ਪੂਰਾ ਨਾਂ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਹੈ | ਉਨ੍ਹਾਂ ਕਿਹਾ ਕਿ ਸੁੱਖ ਵਿਲਾਸ (Sukh vilas) ਨੂੰ ਲੈ ਕੇ ਟੈਕਸ ਮਾਮਲੇ ‘ਚ ਵਿਸ਼ੇਸ ਛੋਟ ਦਿੱਤੀ ਗਈ | ਉਨ੍ਹਾਂ ਕਿਹਾ SGST ਤੇ ਵੈਟ ਦਾ 75%-75% ਮੁਆਫ਼ ਕਰਵਾਇਆ ਗਿਆ | ਜਿਸਦਾ 10 ਸਾਲ ‘ਚ 85 ਕਰੋੜ 84 ਲੱਖ 50 ਹਜ਼ਾਰ ਬਣਦਾ ਹੈ |

Scroll to Top