Laljit Singh Bhullar

ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਪੰਜਾਬ, 23 ਮਾਰਚ 2026: ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ‘ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਾਲਜੀਤ ਸਿੰਘ ਭੁੱਲਰ ਨੇ ਮੰਡੀ ਗੋਬਿੰਦਗੜ੍ਹ ‘ਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ |

ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਬਾਰੇ ਮੁੱਖ ਮੰਤਰੀ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ‘ਚ ਲਿਖਿਆ, “ਮੇਰੇ ਲਈ ਪੰਜਾਬ ਇੱਕ ਪਰਿਵਾਰ ਹੈ। ਜੇਕਰ ਕੋਈ ਪੰਜਾਬ ‘ਚ ਕਾਨੂੰਨ ਤੋੜਦਾ ਹੈ, ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਕਿਸੇ ਵੀ ਅਹੁਦੇ ‘ਤੇ ਹੋਵੇ,ਜਾਂ ਮੇਰਾ ਰਿਸ਼ਤੇਦਾਰ ਜਾਂ ਰਸੂਖਦਾਰ ਵਿਅਕਤੀ ਹੋਵੇ। ਕਿਸੇ ਨੂੰ ਵੀ ਬਚਾਉਣਾ ਸਾਡੀ ਪਾਰਟੀ ਦਾ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਸ਼ ਅਤੇ ਫਰਮਾਇਸ਼ ਪੂਰੀ ਤਰ੍ਹਾਂ ਵਰਜਿਤ ਹੈ।”

ਦੂਜੇ ਪਾਸੇ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਹਾ ਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭੱਜ ਗਿਆ ਹਾਂ… ਇਹ ਸੱਚ ਨਹੀਂ ਹੈ। ਮੈਂ ਕਦੇ ਵੀ ਸੱਚਾਈ ਤੋਂ ਨਹੀਂ ਭੱਜਾਂਗਾ। ਮੈਨੂੰ ਦੇਸ਼ ਦੇ ਕਾਨੂੰਨ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਮੈਨੂੰ ਨਿਆਂ ਪ੍ਰਣਾਲੀ ‘ਚ ਅਟੁੱਟ ਵਿਸ਼ਵਾਸ ਹੈ। ਮੈਂ ਕਿਤੇ ਵੀ ਨਹੀਂ ਭੱਜਿਆ ਹਾਂ; ਮੈਂ ਆਪਣੇ ਹੀ ਪੰਜਾਬ ‘ਚ ਹਾਂ।” ਸੱਚਾਈ ਅਤੇ ਨਿਆਂ ‘ਚ ਵਿਸ਼ਵਾਸ ਰੱਖਦੇ ਹੋਏ, ਮੈਂ ਮੰਡੀ ਗੋਬਿੰਦਗੜ੍ਹ ਵਿਖੇ ਆਪਣੇ ਆਪ ਨੂੰ ਆਤਮ-ਸਮਰਪਣ ਕਰ ਰਿਹਾ ਹਾਂ।

Read More: ਵੱਡੀ ਖ਼ਬਰ: ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਹੋਈ ਗ੍ਰਿਫਤਾਰੀ, ਡੀਐਮ ਖੁ.ਦ.ਕੁ.ਸ਼ੀ ਮਾਮਲੇ ‘ਚ ਵੱਡਾ ਐਕਸ਼ਨ

ਵਿਦੇਸ਼

Scroll to Top