July 5, 2024 1:55 am
Patwaris

CM ਭਗਵੰਤ ਮਾਨ ਦਾ ਐਲਾਨ, ਨਵੇਂ ਪਟਵਾਰੀਆਂ ਦੀ ਹੋਵੇਗੀ ਭਰਤੀ, ਬਾਇਓਮੈਟ੍ਰਿਕ ਨਾਲ ਲੱਗੇਗੀ ਹਾਜ਼ਰੀ

ਚੰਡੀਗੜ੍ਹ, 02 ਸਤੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਈ ਅਹਿਮ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪਟਵਾਰੀ (Patwaris) ਰੱਖੇ ਜਾਣਗੇ ਤੇ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਿਆ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 741 ਅੰਡਰ ਟਰੇਨਿੰਗ ਪਟਵਾਰੀ ਜਿਨ੍ਹਾਂ ਦੀ ਟਰੇਨਿੰਗ 18 ਮਹੀਨਿਆਂ ਦੀ ਹੁੰਦੀ ਹੈ ਅਤੇ ਜਿਹੜੇ ਲਗਪਗ 15 ਮਹੀਨੇ ਦੀ ਟਰੇਨਿੰਗ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਫ਼ੀਲਡ ਵਿੱਚ ਉਤਾਰਿਆ ਜਾਵੇਗਾ |

ਇਸ ਤੋਂ ਇਲਾਵਾ ਪਟਵਾਰ ਦਾ ਟੈੱਸਟ ਪਾਸ ਕਰ ਚੁੱਕੇ 710 ਉਮੀਦਵਾਰਾਂ ਨੂੰ ਪਟਵਾਰੀ (Patwaris) ਵਜੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਪਟਵਾਰੀਆਂ ਦੀਆਂ 586 ਪੋਸਟਾਂ ਹੋਰ ਕੱਢ ਰਹੀ ਹੈ ਜਿਸਦੇ ਪੇਪਰ ਲੈਣ ਉਪਰੰਤ ਭਰਤੀ ਕੀਤੀ ਜਾਵੇਗੀ। ਇਹ ਭਰਤੀ ਮੈਰਿਟ ਦੇ ਆਧਾਰ ’ਤੇ ਹੋਵੇਗੀ।

ਇਸ ਤੋਂ ਇਲਾਵਾ ਇੱਕ ਹੋਰ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਹੁਣ ‘ਬਾਇਉਮੀਟਰਿਕ’ ਕੀਤੀ ਜਾ ਰਹੀ ਹੈ ਭਾਵ ਉਨ੍ਹਾਂ ਨੂੰ ਦਫ਼ਤਰ ਵਿੱਚ ਆਉਣ ਵੇਲੇ ਅਤੇ ਜਾਣ ਵਾਲੇ ਆਪਣੇ ਅੰਗੂਠੇ ਨਾਲ ਮਸ਼ੀਨ ਰਾਹੀਂ ਹਾਜ਼ਰੀ ਲਾਉਣੀ ਪਵੇਗੀ।