ਚੰਡੀਗੜ੍ਹ, 29 ਜੁਲਾਈ 2024: ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ (Gurdaspur) ਦਾ ਦੌਰਾ ਕਰਨਗੇ। ਜਿੱਥੇ ਉਹ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦਾ ਉਦਘਾਟਨ ਕਰਨਗੇ। ਲੋਕ ਸਭਾ ਚੋਣਾਂ ਤੋਂ ਬਾਅਦ ਇਸ ਖੇਤਰ ਦਾ ਇਹ ਸੀਐੱਮ ਮਾਨ ਦਾ ਪਹਿਲਾ ਦੌਰਾ ਹੈ। ਮੁੱਖ ਮੰਤਰੀ ਅੱਜ ਦੀਨਾਨਗਰ ‘ਚ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਨਗੇ।
ਇਹ ROB ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ‘ਤੇ ਬਣਿਆ ਹੈ। ਇਸ ਨੂੰ ਬਣਾਉਣ ‘ਤੇ 51.74 ਕਰੋੜ ਰੁਪਏ ਖਰਚ ਕੀਤੇ ਗਏ ਹਨ | ਇਸ ਦੇ ਨਾਲ ਹੀ ਇਹ ਰੇਲਵੇ ਪੁਲ ਦੀਨਾਨਗਰ ਸ਼ਹਿਰ ਨੂੰ ਸਰਹੱਦੀ ਖੇਤਰ ਦੇ ਪਿੰਡਾਂ ਨਾਲ ਜੋੜੇਗਾ। ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।