ਚੰਡੀਗੜ੍ਹ, 21 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ (Sangrur) ਦਾ ਦੌਰਾ ਕਰਨਗੇ, ਜਿੱਥੇ ਮੁੱਖ ਮੰਤਰੀ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ 112.74 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਦਾ ਨਵੀਨੀਕਰਨ ਕੀਤਾ ਗਿਆ ਹੈ । ਜਿਸ ਤੋਂ ਬਾਅਦ ਲਾਇਬ੍ਰੇਰੀ ਨੂੰ ਨਵੀਂ ਅਤੇ ਆਧੁਨਿਕ ਦਿੱਖ ਦਿੱਤੀ ਗਈ ਹੈ ।
2022-23 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਫੰਡ ਜਾਰੀ ਕੀਤੇ ਸਨ। ਲਾਇਬ੍ਰੇਰੀ ਵਿੱਚ 200 ਤੋਂ 225 ਵਿਦਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ। ਲਾਇਬ੍ਰੇਰੀ ਵਿੱਚ ਏਅਰ ਕੰਡੀਸ਼ਨਿੰਗ, ਨਵੇਂ ਪਖਾਨੇ, ਕੰਪਿਊਟਰ ਸੈਕਸ਼ਨ, ਆਰ.ਓ ਵਾਟਰ ਸਪਲਾਈ ਤੋਂ ਇਲਾਵਾ ਲੈਂਡਸਕੇਪਿੰਗ ਵੀ ਕੀਤੀ ਗਈ।