ਚੰਡੀਗੜ 16 ਫਰਵਰੀ 2023: ਪੰਜਾਬ ਸਰਕਾਰ ਵੱਲੋਂ ਸਸਤੀ ਰੇਤ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਖੇਤਰ ਫਿਲੌਰ ਦਾ ਦੌਰਾ ਕਰਨਗੇ। ਮੁੱਖ ਮੰਤਰੀ ਫਿਲੌਰ (Phillaur) ਦੇ ਪਿੰਡ ਮਾਓ ਸਾਹਿਬ ਵਿਖੇ ਸਸਤੀ ਰੇਤ ਦੀ ਖੱਡਾਂ ਲੋਕਾਂ ਨੂੰ ਸਮਰਪਿਤ ਕਰਨਗੇ। ਇੱਥੋਂ ਲੋਕਾਂ ਨੂੰ 5.5 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਆਪਣੇ ਘਰ ਬਣਾਉਣ ਲਈ ਰੇਤ ਮਿਲੇਗੀ। ਇਸਦੇ ਨਾਲ ਹੀ ਭਗਵੰਤ ਮਾਨ ਅੱਜ ਫਿਲੌਰ ਵਿੱਚ 17 ਜਨਤਕ ਰੇਤ ਖੱਡਾਂ ਦਾ ਉਦਘਾਟਨ ਕਰਨਗੇ |
ਪੰਜਾਬ ਸਰਕਾਰ ਸਸਤੀ ਰੇਤ ਲਈ ਜੋ ਖੱਡਾਂ ਖੋਲੀਆਂ ਜਾ ਰਹੀ ਹਨ, ਉਨ੍ਹਾਂ ਨੂੰ ਜਨਤਕ ਖੱਡਾਂ ਦਾ ਨਾਂ ਦਿੱਤਾ ਜਾ ਰਿਹਾ ਹੈ| ਇਨ੍ਹਾਂ ਖੱਡਾਂ ‘ਤੇ ਆਮ ਲੋਕਾਂ ਨੂੰ ਰੇਤਾ ਚੁੱਕਣ ਲਈ ਪਹਿਲੀ ਤਰਜੀਹ ਦਿੱਤੀ ਜਾਵੇਗੀ । ਅੱਜ ਮਾਓ ਵਿਖੇ ਦੋ ਖੱਡਾਂ ਜਨਤਕ ਵਰਤੋਂ ਲਈ ਸਮਰਪਿਤ ਕੀਤੀਆਂ ਜਾ ਰਹੀਆਂ ਹਨ।