ਚੰਡੀਗੜ੍ਹ, 24 ਮਈ 2024: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਜਨ ਸਭਾ ਕਰਨਗੇ। ਜਦੋਂ ਕਿ ਪਾਰਟੀ ਦੇ ਉਮੀਦਵਾਰ ਅਤੇ ਗੁਰਦਾਸਪੁਰ ਤੋਂ ਵਿਧਾਇਕ ਸ਼ੈਰੀ ਕਲਸੀ ਦੋ ਰੋਡ ਸ਼ੋਅ ਅਤੇ ਜਨ ਸਭਾ ਕਰਕੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨਗੇ। ਪੁਲਿਸ ਵੱਲੋਂ ਦੋਵੇਂ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੀ.ਐੱਮ ਮਾਨ (CM Bhagwant Mann) ਦੇ ਭੁਲੱਥ ਵਿਖੇ ਦੁਪਹਿਰ 12 ਵਜੇ ਲੋਕ ਮਿਲਣੀ ਕਰਨਗੇ । ਜਦੋਂਕਿ ਦੁਪਹਿਰ ਬਾਅਦ ਗੁਰਦਾਸਪੁਰ ਖੇਤਰ ਵਿੱਚ ਰੋਡ ਸ਼ੋਅ ਅਤੇ ਜਨ ਸਭਾ ਹੋਵੇਗੀ। ਪਹਿਲਾ ਰੋਡ ਸ਼ੋਅ ਡੇਰਾ ਬਾਬਾ ਨਾਨਕ ਕਲਾਨੌਰ ਬੱਸ ਸਟੈਂਡ ਨੇੜੇ ਬਾਅਦ ਦੁਪਹਿਰ 3 ਵਜੇ ਹੋਵੇਗਾ। ਜਦੋਂਕਿ ਦੂਜਾ ਰੋਡ ਸ਼ੋਅ ਸ਼ਾਮ 4 ਵਜੇ ਰੇਲਵੇ ਸਟੇਸ਼ਨ ਨੇੜੇ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਬਾਬਾ ਲਾਲ ਚੌਕ ਵਿਖੇ ਕੀਤਾ ਜਾਵੇਗਾ। ਉਹ ਸ਼ਾਮ 5 ਵਜੇ ਬਟਾਲਾ ਵਿੱਚ ਲੋਕ ਮਿਲਨੀ ਸਮਾਗਮ ਵਿੱਚ ਸ਼ਿਰਕਤ ਕਰਨਗੇ।