ਚੰਡੀਗੜ੍ਹ, 01 ਫਰਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 518 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ (government jobs) ਲਈ ਨਿਯੁਕਤੀ ਪੱਤਰ ਦੇਣਗੇ। ਮੁੱਖ ਮੰਤਰੀ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਖੁਸ਼ੀ ਦੇ ਪਲ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਮੈਂ ਦੁਬਾਰਾ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਆਪਣਾ ਫਰਜ਼ ਨਿਭਾਵਾਂਗਾ।
ਇਸ ਸਬੰਧੀ ਸਮਾਗਮ ਚੰਡੀਗੜ੍ਹ ਸੈਕਟਰ-35 ਮਿਉਂਸਪਲ ਭਵਨ ਵਿੱਚ ਹੋਵੇਗਾ । ਇਸ ਦੌਰਾਨ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ (government jobs) ਪ੍ਰਦਾਨ ਕੀਤੀਆਂ ਜਾਣੀਆਂ ਹਨ। ਇਸ ਵਿੱਚ ਸਕੂਲੀ ਸਿੱਖਿਆ ਵਿੱਚ 330, ਉੱਚ ਸਿੱਖਿਆ ਵਿੱਚ 51, ਫਾਇਨਾਂਸ ਵਿੱਚ 75, ਜੀਏਡੀ ਵਿੱਚ 38, ਕਾਰਪੋਰੇਸ਼ਨ ਵਿੱਚ 18 ਅਤੇ ਬਿਜਲੀ ਵਿਭਾਗ ਵਿੱਚ ਛੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।