Sadak Suraksha Force

CM ਭਗਵੰਤ ਮਾਨ ਅੱਜ ਪੰਜਾਬ ਵਾਸੀਆਂ ਨੂੰ ਸੜਕ ਸੁਰੱਖਿਆ ਫੋਰਸ ਕਰਨਗੇ ਸਮਰਪਿਤ

ਚੰਡੀਗੜ੍ਹ, 27 ਜਨਵਰੀ 2024: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੜਕ ਸੁਰੱਖਿਆ ਲਈ ਬਣਾਈ ਗਈ ਨਵੀਂ ਪੁਲਿਸ ਫੋਰਸ ‘ਸੜਕ ਸੁਰੱਖਿਆ ਫੋਰਸ’ (Sadak Suraksha Force) ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਸੀਐਮ ਮਾਨ ਅੱਜ ਜਲੰਧਰ ‘ਚ ਐਸਐਸਐਫ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਸੀਐਮ ਮਾਨ ਐਸਐਸਐਫ ਤਹਿਤ 144 ਹਾਈਟੈੱਕ ਵਾਹਨਾਂ ਦਾ ਉਦਘਾਟਨ ਕਰਨਗੇ।

ਜਿਕਰਯੋਗ ਹੈ ਕਿ 5000 SSF (Sadak Suraksha Force) ਪੁਲਿਸ ਵਾਲੇ ਸੜਕਾਂ ‘ਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਗੇ। ਮੁੱਖ ਮੰਤਰੀ ਅਨੁਸਾਰ, SSF ਦੇਸ਼ ਦੀ ਸਭ ਤੋਂ ਹਾਈ-ਟੈਕ ਫੋਰਸ ਵਜੋਂ ਜਾਣੀ ਜਾਵੇਗੀ। ਹਰ 30 ਕਿਲੋਮੀਟਰ ‘ਤੇ SSF ਦੀਆਂ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਇਤਿਹਾਸਕ ਦੇ ਪੰਨਿਆਂ ‘ਚ ਦਰਜ ਹੋਵੇਗਾ ਅੱਜ ਅਸੀਂ ਸੜਕ ‘ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ‘ਸੜਕ ਸੁਰੱਖਿਆ ਫੋਰਸ’ ਸ਼ੁਰੂ ਕਰਨ ਜਾ ਰਹੇ ਹਾਂ | ਦੇਸ਼ ‘ਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਕ ਲਈ ਸਮਰਪਿਤ ਇਹ ਪਹਿਲੀ ਫੋਰਸ ਹੋਵੇਗੀ ਅਤੇ 144 ਹਾਈਟੈਕ ਗੱਡੀਆਂ ਤੇ 5000 ਮੁਲਾਜ਼ਮ ਸੜਕ ‘ਤੇ ਲੋਕਾਂ ਦੀ ਸੁਰੱਖਿਆ ਕਰਨਗੇ |

Scroll to Top