ਚੰਡੀਗੜ੍ਹ, 16 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੇਲੰਗਾਨਾ (Telangana) ਦੌਰੇ ‘ਤੇ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਨਵੀਂ ਤਕਨੀਕਾਂ ਦੀ ਜਾਣਕਾਰੀ ਲੈਣ ਲਈ ਸਿੰਚਾਈ ਵਿਭਾਗ ਦੇ ਅਫ਼ਸਰਾਂ ਨਾਲ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕੀਤਾ |ਮੁੱਖ ਮੰਤਰੀ ਮਾਨ ਉਥੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਕਈ ਡੈਮਾਂ ਦਾ ਨਿਰੀਖਣ ਕਰਨਗੇ। ਇਸ ਤੋਂ ਇਲਾਵਾ ਪਾਣੀ ਦੀ ਸੰਭਾਲ ਅਤੇ ਹੋਰ ਵਿਕਲਪਾਂ ਬਾਰੇ ਵੀ ਜਾਣਕਾਰੀ ਲੈਣਗੇ।
ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੱਗੇ ਹੋਏ ਹਾਂ… ਨਵੀਂ ਤਕਨੀਕ ਦੀ ਜਾਣਕਾਰੀ ਲੈਣ ਲਈ ਸਿੰਚਾਈ ਵਿਭਾਗ ਦੇ ਅਫ਼ਸਰਾਂ ਨਾਲ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕਰਨ ਆਏ ਹਾਂ…Live https://t.co/kyxSTTF3Mt
— Bhagwant Mann (@BhagwantMann) February 16, 2023