July 8, 2024 9:03 pm
Dhuri

CM ਭਗਵੰਤ ਮਾਨ ਵਲੋਂ ਧੂਰੀ ਦੇ ਤਿੰਨ ਪਿੰਡਾ ਦਾ ਦੌਰਾ, ਪਿੰਡ ਵਾਸੀਆ ਦੀਆ ਸੁਣੀਆਂ ਮੁਸ਼ਕਿਲਾਂ

ਧੂਰੀ, 17 ਮਾਰਚ 2023: ਅੱਜ ਮੁੱਖ ਮੰਤਰੀ ਭਗਵੰਤ ਮਾਨ ਧੂਰੀ (Dhuri) ਦੇ ਤਿੰਨ ਪਿੰਡਾ ਦਾ ਦੌਰਾ ਕਰ ਰਹੇ ਹਨ | ਇਸ ਦੌਰਾਨ ਧੂਰੀ ਦੇ ਪਿੰਡ ਮੀਮਸਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਸੀਆ ਦੀਆ ਮੁਸ਼ਕਿਲਾਂ ਸੁਣੀਆਂ | ਮੁੱਖ ਮੰਤਰੀ ਵੱਲੋ ਸੰਗਤ ਦਰਸ਼ਨਾ ਰਾਹੀ ਲੋਕਾਂ ਦੀਆ ਮੁਸ਼ਕਿਲਾਂ ਸੁਣੀਆ ਜਾ ਰਹੀਆ ਹਨ, ਤਾਂ ਜੋ ਧੂਰੀ ਦੇ ਵੱਖ-ਵੱਖ ਪਿੰਡਾ ਵਿੱਚ ਕਿਸੇ ਨੂੰ ਵੀ ਖੱਜਲ-ਖੁਆਰ ਨਾ ਹੋਣਾ ਪਵੇ |ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੇ ਇੱਕ ਸਾਲ ਦੇ ਕੀਤੇ ਗਏ ਕੰਮਾ ਦਾ ਵੇਰਵਾ ਦਿੱਤਾ |

ਇਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਧੂਰੀ ਦੇ ਲੋਕਾ ਨੇ ਖੁੱਲ੍ਹ ਕੇ ਵੋਟਾਂ ਪਾਈਆ ਸਨ ਇਹ ਦੇਣ ਮੈਂ ਕਦੇ ਨਹੀ ਦੇ ਸਕਦਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜਿੱਥੇ -ਜਿੱਥੇ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਦਾ ਇਨਸਾਫ਼ ਮਿਲਣਾ ਚਾਹੀਦਾ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਵੱਲੋ ਕੋਈ ਵੀ ਬਦਲਾਖੋਰੀ ਦੀ ਰਾਜਨੀਤੀ ਨਹੀ ਕੀਤੀ ਜਾ ਰਹੀ : ਜਿਸ ਨੇ ਵੀ ਪੰਜਾਬ ਦਾ ਪੈਸਾ ਖਾਧਾ ਹੈ ਉਹ ਬਖਸ਼ੇ ਨਹੀ ਜਾਣਗੇ |ਕਾਂਗਰਸ ਆਗੂ ਗੋਲਡੀ ਬਾਰੇ ਬੋਲਦਿਆ ਕਿਹਾ ਕਿ ਜੇਕਰ ਗੋਲਡੀ ਸੱਚਾ ਹੈ ਤਾਂ ਉਹ ਜਾ ਦਫ਼ਤਰ ਜਾਵੇ | ਉਨ੍ਹਾਂ ਨੇ ਕਿਹਾ ਕਿ ਹੋਲੀ ਹੋਲੀ ਪਤਾ ਲੱਗ ਜਾਂਦੇ ਕਿਤਾਬ ਦੇ ਕਿਥੋਂ-ਕਿਥੋਂ ਵਰਕੇ ਪਾੜੇ ਹੋਏ ਹਨ |

ਊਨਾ ਨੇ ਕਿਹਾ ਕਿ ਬਿਲਕੁਲ ਪਾਰਦਰਸ਼ੀ ਢੰਗ ਨਾਲ ਜਾਂਚ ਹੋਵੇਗੀ ਅਤੇ ਕਿਸੇ ਨਾਲ ਵੀ ਧੱਕਾ ਨਹੀ ਕੀਤਾ ਜਾਵੇਗਾ | ਉਹਨਾ ਕਿਹਾ ਕਿ ਜਲਦੀ ਹੀ ਧੂਰੀ (Dhuri) ਵਿੱਚ ਓਵਰ ਬ੍ਰਿਜ ਬਣਾਇਆ ਜਾਵੇਗਾ ਜੋ ਕਿ ਸਰਕਾਰ ਵਲੋਂ ਪਾਸ ਹੋ ਗਿਆ ਹੈ ਅਤੇ ਧੂਰੀ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ |