July 5, 2024 6:50 am
CM mann

‘ਪਾਗਲ ਜਿਹਾ’ ਕਹਿਣ ‘ਤੇ CM ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਕੱਸਿਆ ਤੰਜ

ਚੰਡੀਗੜ੍ਹ, 17 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ਼ਨੀਵਾਰ ਨੂੰ ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 419 ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਜੰਮ ਕੇ ਵਰ੍ਹੇ । ਉਨ੍ਹਾਂ ਕਿਹਾ ਕਿ ਸਟੇਜ ‘ਤੇ ਰਿਕਾਰਡਿੰਗ ਦੌਰਾਨ ਆਪਣੇ ਪਿਤਾ ਨੂੰ ‘ਪਿਤਾ ਸਮਾਨ’ ਕਹਿਣ ਵਾਲੇ ਸੁਖਬੀਰ ਬਾਦਲ ਨੂੰ ਇਨ੍ਹਾਂ ਵਿੱਚ ਫਰਕ ਨਜ਼ਰ ਨਹੀਂ ਆਉਂਦਾ ਅਤੇ ਦੂਜਿਆਂ ਵਿੱਚ ਨੁਕਸ ਲੱਭਦੇ ਹਨ |

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪਾਗਲ ਹਾਂ, ਕਿਉਂਕਿ ਮੈਂ ਬੱਸ ਮਾਫੀਆ, ਰੇਤ ਮਾਫੀਆ, ਢਾਬਾ-ਸਮੋਸੇ ਦੀ ਰੇਹੜੀ, ਉਦਯੋਗਪਤੀ ਨਾਲ ਇੱਕ ਰੁਪਿਆ ਵੀ ਹਿੱਸਾ ਨਹੀਂ ਪਾਇਆ । ਮੈਂ ਪਾਗਲ ਹਾਂ, ਜਿਸਨੇ ਚਿੱਟਾ ਤਸਕਰਾਂ ਨਾਲ ਗੱਲ ਕਰਕੇ ਪੰਜਾਬ ਦੀ ਜਵਾਨੀ ਨੂੰ ਮਰਨ ਲਈ ਮਜਬੂਰ ਨਹੀਂ ਕੀਤਾ।

ਘਰਾਂ ਵਿੱਚ ਚਿੱਟੇ ਰੰਗ ਦੀ ਚੁੰਨੀ ਨਹੀਂ ਆਉਣ ਦਿੱਤੀ। ਪਰ ਮੈਨੂੰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ, ਸਕੂਲ ਪੱਕੇ ਕਰਨ, ਆਮ ਆਦਮੀ ਲਈ ਕਲੀਨਿਕ ਬਣਾਉਣ ਅਤੇ ਮੁਫ਼ਤ ਬਿਜਲੀ ਦੇਣ ਦਾ ਪਾਗਲਪਨ ਹੈ। ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਮੁੱਖ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅੰਤਰ ਵੀ ਗਿਣਾਏ |

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਦੀ ਸੂਚੀ ‘ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਉਹ ਪੜ੍ਹੇ ਹਨ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਤੋਂ ਲੈ ਕੇ ਬਾਦਲ ਦੀ ਆਪਣੀ ਭੈਣ ਦੇ ਸਹੁਰੇ ਪ੍ਰਤਾਪ ਸਿੰਘ ਕੈਰੋਂ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ। ਹਰਚਰਨ ਬਰਾੜ, ਰਜਿੰਦਰ ਕੌਰ ਭੱਠਲ ਵੀ ਮੁੱਖ ਮੰਤਰੀ ਸਨ ਪਰ ਸੁਖਬੀਰ ਬਾਦਲ ਨੇ ਸਿਰਫ਼ ਆਪਣੇ ਪਿਤਾ ਨਾਲ ਕੈਪਟਨ ਅਮਰਿੰਦਰ ਸਿੰਘ, ਬਰਨਾਲਾ, ਬੇਅੰਤ ਸਿੰਘ ਹੀ ਨਜ਼ਰ ਆਏ ਅਤੇ ਮੈਨੂੰ ‘ਪਾਗਲ ਜਿਹਾ” ਕਿਹਾ।