Arvind Kejriwal

CM ਭਗਵੰਤ ਮਾਨ ਨੇ ਅਕਾਲੀ ਦਲ ਦੇ ਕੱਸਿਆ ਤੰਜ, ਕਿਹਾ- “ਚੌਧਰ ਚਮਕਾਉਣ ਲਈ ਕਾਟੋ-ਕਲੇਸ਼ ‘ਚ ਉਲਝੇ ਅਕਾਲੀ ਦਲ ਦੇ ਆਗੂ”

ਚੰਡੀਗੜ੍ਹ, 27 ਜੂਨ 2024: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਚ ਚੱਲ ਰਹੀ ਬਗਾਵਤ ‘ਤੇ ਤੰਜ ਕੱਸਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਖਿਲਾਫ਼ ਚੋਣ ਪ੍ਰਚਾਰ ਕਰਨਗੇ ।

ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬੁਰੇ ਸੰਕਟ ‘ਚ ਘਿਰਿਆ ਹੋਇਆ ਹੈ | ਅਕਾਲੀ ਦਲ ਦੇ ਆਗੂ ਆਪਣੀ ਚੌਧਰ ਚਮਕਾਉਣ ਲਈ ਆਪਸ ‘ਚ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ ਨਾ ਇਨ੍ਹਾਂ ਦੇ ਆਗੂਆਂ ਦਾ ਕੋਈ ਸਟੈਂਡ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਆਪਣੇ ਸਿਆਸੀ ਹਿੱਤਾਂ ਲਈ ਜਨਤਾ ਦਾ ਦਰਦ ਨਹੀਂ ਸੁਣਿਆ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਇਨ੍ਹਾਂ ਆਗੂਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ |

Scroll to Top