ਚੰਡੀਗੜ੍, 08 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਉਦਯੋਗ (Industry) ਨੂੰ ਪ੍ਰਫੁੱਲਤ ਕਰਨ ਲਈ ਵਪਾਰੀਆਂ ਤੋਂ ਸੁਝਾਅ ਮੰਗੇ ਹਨ। ਇਸ ਦੇ ਲਈ ਪੰਜਾਬ ਸਰਕਾਰ ਨੇ ਨੰਬਰ 81948-91948 ਅਤੇ ਮੇਲ ਆਈਡੀ punjabconsultation@gmail.com ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਨੂੰ ਅੱਗੇ ਲਿਜਾਣ ਲਈ ਤੁਹਾਡੇ ਸੁਝਾਵਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਜਨਤਾ ਦੇ ਸੁਝਾਵਾਂ ‘ਤੇ ਕੰਮ ਕਰ ਰਹੀ ਹੈ। ਪੰਜਾਬ ਛੇਤੀ ਹੀ ਉਦਯੋਗਾਂ ਦੇ ਲਿਹਾਜ਼ ਨਾਲ ਨੰਬਰ-1 ਸੂਬਾ ਬਣ ਜਾਵੇਗਾ।
ਜਨਵਰੀ 19, 2025 11:51 ਪੂਃ ਦੁਃ