July 7, 2024 6:51 pm
Election Results

CM ਭਗਵੰਤ ਮਾਨ ਨੇ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕੇਂਦਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 01 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ (Z+ security) ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਕਿ ਕੇਂਦਰ ਦੀ ਜ਼ੈੱਡ+ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ, ਮੇਰੀ ਸੁਰੱਖਿਆ ਲਈ ਪੰਜਾਬ ਪੁਲਿਸ ਕਾਫੀ ਹੈ।

ਇਸ ਫੈਸਲੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ 2 ਸੁਰੱਖਿਆ ਸਰਕਲ ਹੋਣ ਕਾਰਨ ਮੁਸ਼ਕਲ ਹੋ ਸਕਦੀ ਹੈ। ਉਨ੍ਹਾਂ ਲਿਖਿਆ ਕਿ 2 ਕਮਾਂਡਾਂ ਕਾਰਨ ਸੁਰੱਖਿਆ ‘ਚ ਨੁਕਸਾਨ ਹੋ ਸਕਦਾ ਹੈ। ਸੀਐਮ ਸੁਰੱਖਿਆ ਟੀਮ ਨੇ ਤਰਕ ਦਿੱਤਾ ਹੈ ਕਿ ਪੰਜਾਬ ਤੇ ਦਿੱਲੀ ਵਿੱਚ ਦੋ ਸੁਰੱਖਿਆ ਘੇਰਿਆਂ ਕਾਰਨ ਦੋ ਕਮਾਂਡਾਂ ਦੀ ਸਮੱਸਿਆ ਹੋਵੇਗੀ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਸੁਰੱਖਿਆ ਘੇਰਾ ਸਖ਼ਤ ਕਰਦੇ ਹੋਏ ਕੇਂਦਰ ਨੇ ਉਨ੍ਹਾਂ ਨੂੰ CRPF ਦੀ Z+ ਸੁਰੱਖਿਆ ਦੀ ਮਨਜ਼ੂਰੀ ਦਿੱਤੀ ਸੀ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਤਾਜ਼ਾ ਖੁਫੀਆ ਇਨਪੁੱਟ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਆਰਪੀਐਫ ਦੀ ‘Z+’ ਸੁਰੱਖਿਆ ਕਵਰ ਪ੍ਰਦਾਨ ਕੀਤਾ ਹੈ ।