ਬੇਮੌਸਮੀ ਬਾਰਿਸ਼

CM ਭਗਵੰਤ ਮਾਨ ਵੱਲੋਂ ਬਾਰਿਸ਼ ਕਾਰਨ ਨੁਕਸਾਨੀ ਫਸਲਾਂ ਦੀ ਗਿਰਦਾਵਰੀ ਇੱਕ ਹਫਤੇ ‘ਚ ਕਰਨ ਦੇ ਹੁਕਮ

ਚੰਡੀਗੜ੍ਹ, 27 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ, ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਕਿਹਾ ਇਸ ਕਾਰਨ ਪਸ਼ੂਆਂ ਦੇ ਹਰੇ-ਚਾਰੇ, ਮਕਾਨਾਂ ਵੀ ਢਹਿ ਗਏ | ਮੁੱਖ ਮੰਤਰੀ ਨੇ ਕਿਹਾ ਉਨ੍ਹਾਂ ਨੇ ਆਪ ਕਈ ਪਿੰਡਾਂ ਜਿਵੇਂ, ਨਿਹਾਲ ਸਿੰਘ ਵਾਲਾ, ਫੱਤੋ ਹੀਰਾ ਸਿੰਘ, ਖਾਈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਾਲ-ਨਾਲ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਮੁਆਵਜ਼ਾ ਦੇਣ ਦੇ ਸਾਰੇ ਪੁਰਾਣੇ ਤਰੀਕੇ ਬਦਲ ਦਿੱਤੇ ਗਏ ਹਨ | ਪੁਰਾਣੇ ਤਰੀਕੇ ਮੁਤਾਬਕ ਵੱਧ ਤੋਂ ਵੱਧ 12 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ, ਉਹ ਵੀ ਦਿੱਤੇ ਨਹੀਂ ਜਾਂਦੇ ਸਨ, ਕੇਵਲ ਐਲਾਨ ਕੀਤਾ ਜਾਂਦਾ ਸੀ | ਉਨ੍ਹਾਂ ਨੇ ‘ਆਪ’ ਸਰਕਾਰ ਨੇ ਐਲਾਨ ਕੀਤਾ ਹੈ ਕਿ 75 ਤੋਂ 100 ਫੀਸਦੀ ਵਿੱਚ ਜਿਨ੍ਹਾਂ ਵੀ ਫਸਲ ਦਾ ਨੁਕਸਾਨ ਹੋਇਆ ਹੈ ਉਸ ਲਈ 15000 ਪ੍ਰਤੀ ਏਕੜ ਦਿੱਤਾ ਜਾਵੇਗਾ, ਜਿਸ ਵਿੱਚ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ |

ਇਸਦੇ ਨਾਲ ਹੀ 33 ਫੀਸਦੀ ਤੋਂ 75 ਫੀਸਦੀ ਤੱਕ ਜਿਹੜਾ 5400 ਸੀ ਉਸ ਵਿੱਚ 25 ਫੀਸਦੀ ਦਾ ਵਾਧਾ ਕਰ ਕੇ 6750 ਰੁਪਏ ਕਰ ਦਿੱਤਾ ਹੈ | ਜੋ 26 ਫੀਸਦੀ ਤੋਂ 33 ਫੀਸਦੀ ਸੀ ਉਸਨੂੰ ਵਧਾ ਕੇ 20 ਤੋਂ 33 ਫੀਸਦੀ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਖੇਤ ਦਾ ਇਕ ਬਿੱਘਾ ਵੀ ਨੁਕਸਾਨਿਆ ਹੈ ਤਾਂ ਉਸਦਾ ਵੀ ਮੁਆਵਜ਼ਾ ਮਿਲੇਗਾ | ਕਿਸਾਨਾਂ ਨੂੰ ਇਹ ਮੁਆਵਜ਼ਾ ਪੂਰੇ ਪਾਰਦਰਸ਼ੀ ਤਰੀਕੇ ਨਾਲ ਦਿੱਤਾ ਜਾਵੇਗਾ | ਸਮੂਹ ਅਫ਼ਸਰਾਂ ਨੂੰ ਇਕ ਹਫਤੇ ਵਿੱਚ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ |

Scroll to Top